02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਸੰਬੰਧੀ ਸਨਸਿਟੀ ਕਾਲੋਨੀ ਦੀ ਮੀਟਿੰਗ

ਅਜੀਤ ਡੈਸਕ 18-07-2025
ਮੰਡੀ ਗੋਬਿੰਦਗੜ੍ਹ, 17 ਜੁਲਾਈ (ਰਾਜੇਸ਼ ਸ਼ਰਮਾ)-ਸਨਸਿਟੀ ਕਾਲੌਨੀ ਮੰਡੀ ਗੋਬਿੰਦਗੜ੍ਹ ਸਥਿੱਤ ਸ੍ਰੀ ਪੰਚਮੁਖੀ ਹਨੂੰਮਾਨ ਮੰਦਿਰ ਵਿਚ ਹਰ ਸਾਲ ਦੀ ਤਰ੍ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਕਾਲੋਨੀ ਦੇ ਪ੍ਰਧਾਨ ਆਨੰਦ ਪਨੇਸਰ ਦੀ ਅਗਵਾਈ ਹੇਠ ਸ੍ਰੀ ਪੰਚਮੁਖੀ ਹਨੂੰਮਾਨ ਮੰਦਿਰ ਵਿਚ ਕਾਲੋਨੀ ਮੈਂਬਰਾਂ ਦੀ ਇਕ ਮੀਟਿੰਗ ਹੋਈ, ਮੀਟਿੰਗ ਦੌਰਾਨ ਆਨੰਦ ਪਨੇਸਰ ਨੇ ਕਿਹਾ ਕਿ ਜਨਮ ਅਸ਼ਟਮੀ ਮੌਕੇੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਕਾਲੋਨੀ ਵਿਚ ਆਉਂਦੇ ਹਨ ਅਤੇ ਭਜਨ ਕੀਰਤਨ ਵਿਚ ਹਿੱਸਾ ਲੈਂਦੇ ਹਨ | ਇਸ ਮੌਕੇ ਕਾਲੋਨੀ ਦੇ ਸਾਰੇ ਵਸਨੀਕ, ਬੱਚੇ ਅਤੇ ਮਹਿਲਾ ਮੰਡਲ ਇਸ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਡਿਤ ਕਮਲ ਨਾਇਣ ਰਤੂਰੀ ਨੇ ਕਿਹਾ ਕਿ ਜਨਮ ਅਸ਼ਟਮੀ 16 ਅਗਸਤ ਨੂੰ ਮਨਾਈ ਜਾਵੇਗੀ | ਇਸ ਮੀਟਿੰਗ ਵਿਚ ਪ੍ਰਧਾਨ ਆਨੰਦ ਪਨੇਸਰ ਤੋਂ ਇਲਾਵਾ ਚੇਅਰਮੈਨ ਬਲਵਿੰਦਰ ਵਾਲੀਆ, ਪੰਡਿਤ ਕਮਲਨਾਇਣ ਰਤੂਰੀ, ਸਕੱਤਰ ਪੰਕਜ ਜੈਨ, ਖ਼ਜ਼ਾਨਚੀ ਵੇਦ ਪ੍ਰਕਾਸ਼ ਗੁਪਤਾ, ਅਮਿਤ ਜੈਨ, ਗੋਪੀ ਠੇਕੇਦਾਰ, ਪੰਕਜ ਸ਼ਰਮਾ, ਰਾਜੇਸ਼ ਵਰਮਾ, ਸਰਵਨ ਗੁਪਤਾ, ਰਜਿੰਦਰ ਸ਼ਰਮਾ, ਅਮਰਜੀਤ ਗੋਲਡੀ ਲੋਟੇ, ਰੋਹਿਤ ਰਤੂਰੀ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਧਾਰਨੀ ਨੇ ਬਜ਼ੁਰਗ ਦੌੜਾਕ ਫੌਜਾ ਸਿੰਘ ਮਾਮਲੇ 'ਚ ਲਗਾਈਆਂ ਧਾਰਾਵਾਂ ਨੂੰ ਲੈ ਕੇ ਪੁਲਿਸ ਨੂੰ ਕੀਤੇ ਸਵਾਲ ਅਗਲੀ ਖ਼ਬਰ ਡਾਈਟ ਫ਼ਤਹਿਗੜ੍ਹ ਸਾਹਿਬ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅਧਿਆਪਕਾਂ ਨੂੰ ਦਿੱਤੀ 2 ਰੋਜ਼ਾ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।