30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ 'ਚ ਲੇਖਕਾਂ ਨੇ ਸੁਣਾਈਆਂ ਰਚਨਾਵਾਂ

ਅਜੀਤ ਡੈਸਕ 17-07-2025
ਮੰਡੀ ਗੋਬਿੰਦਗੜ੍ਹ, 16 ਜੁਲਾਈ (ਇਕਬਾਲਦੀਪ ਸੰਧੂ)-ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਚ ਹੋਈ | ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਕੀਤੀ ਜਦਕਿ ਮੀਟਿੰਗ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ | ਇਸ ਮੌਕੇ ਉੱਘੇ ਲੇਖਕ ਜ਼ੋਰਾਵਰ ਸਿੰਘ ਪੰਛੀ ਦੇ ਭਤੀਜੇ ਹਰਪਾਲ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਰਚਨਾਵਾਂ ਦੀ ਸ਼ੁਰੂਆਤ ਵਿਚ ਲੇਖਕ ਅਮਰ ਸਿੰਘ ਸੈਂਪਲ ਨੇ ਕਹਾਣੀ, ਬਘੇਲ ਸਿੰਘ ਚੰਦਨ ਨੇ ਗੀਤ, ਹਰਸ਼ ਸ਼ਰਮਾ ਨੇ ਗੀਤ, ਨਵਪ੍ਰੀਤ ਸਿੰਘ ਨੇ ਕਵਿਤਾ, ਹਾਕਮ ਸਿੰਘ ਮੀਤ ਨੇ ਕਵਿਤਾ, ਜਗਜੀਤ ਸਿੰਘ ਗੁਰਮ ਨੇ ਗੀਤ, ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ਅਤੇ ਪੁਸ਼ਪਿੰਦਰ ਰਾਣਾ ਨੇ ਕਵਿਤਾ ਸੁਣਾ ਕੇ ਇੱਕਤਰਤਾ ਵਿਚ ਆਪਣੀ ਹਾਜਰੀ ਲਗਵਾਈ | ਪ੍ਰਸਿੱਧ ਚਿੱਤਰਕਾਰ ਹਰਪ੍ਰੀਤ ਸਿੰਘ ਨਾਜ਼ ਨੇ ਹਾਜ਼ਰ ਸਾਰੇ ਲੇਖਕਾਂ ਨੂੰ ਨਵੀਂ ਕਿਤਾਬ 'ਸਾਡਾ ਚਮਕੌਰ ਸਾਹਿਬ' ਬਾਰੇ ਜਾਣਕਾਰੀ ਦਿੱਤੀ | ਅੰਤ ਵਿਚ ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ 'ਤੇ ਰਚਨਾਤਮਿਕ ਚਰਚਾ ਅਤੇ ਵਿਚਾਰ-ਵਟਾਂਦਰਾ ਹੋਇਆ | ਮੀਟਿੰਗ ਵਿਚ ਮੀਡੀਆ ਸਲਾਹਕਾਰ ਨਰਿੰਦਰ ਭਾਟੀਆ, ਪਰਮਜੀਤ ਸਿੰਘ ਧੀਮਾਨ, ਤੇਜਪਾਲ ਸਿੰਘ ਮਰਜਾਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ |
ਪਿਛਲੀ ਖ਼ਬਰ ਵਿਸ਼ਵ ਯੁਵਾ ਹੁਨਰ ਦਿਵਸ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ਼ਹੀਦ ਭਾਈ ਤਾਰੂ ਸਿੰਘ ਨੂੰ ਸਮਰਪਿਤ ਅਤੇ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।