ਮੰਡੀ ਗੋਬਿੰਦਗੜ੍ਹ, 16 ਜੁਲਾਈ (ਇਕਬਾਲਦੀਪ ਸੰਧੂ)-'ਖੇਲੋ ਇੰਡੀਆ ਵੁਸ਼ੂ ਮਹਿਲਾ ਲੀਗ' ਦਾ ਆਯੋਜਨ ਜਲੰਧਰ ਵਿਖੇ ਕੀਤਾ ਗਿਆ | ਇਨ੍ਹਾਂ ਖੇਡਾਂ ਵਿਚ ਸੂਬਾ ਪੱਧਰ 'ਤੇ ਮੁਕਾਬਲੇ ਕਰਵਾਏ ਗਏ ਜਿਸ 'ਚ 5 ਸੇਂਟ ਫ਼ਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 6 ਤਗਮੇ ਹਾਸਿਲ ਕੀਤੇ | ਇਨ੍ਹਾਂ ਮੁਕਾਬਲਿਆਂ ਵਿਚ ਅੰਬਿਕਾ ਤੇ ਧੀਮਾਨ ਨੇ ਸੋਨੇ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਆਯੂਸ਼ੀ ਅਤੇ ਅਨੁਸ਼ਕਾ ਨੇ ਚਾਂਦੀ ਦਾ ਤਗਮਾ, ਅਰਾਧਨਾ ਚਾਹਤ ਅਤੇ ਹਰਗੁਨ ਨੇ ਤਾਂਬੇ ਦਾ ਤਗਮਾ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਨਾਂ ਰੌਸ਼ਨ ਕੀਤਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਚੇਅਰਪਰਸਨ ਹਰਜਿੰਦਰ ਕੌਰ, ਪ੍ਰਬੰਧਕ ਵਰਿੰਦਰਜੀਤ ਸਿੰਘ ਅਤੇ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ |