ਬਸੀ ਪਠਾਣਾਂ, 16 ਜੁਲਾਈ (ਯਤਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਜੰਮਪਲ ਪਹਿਲਵਾਨ ਜਸਪੂਰਨ ਸਿੰਘ ਨੇ ਅੰਤਰਰਾਸ਼ਟਰੀ ਪੱਧਰ 'ਤੇ ਦੋ ਮੈਡਲ ਜਿੱਤ ਕੇ ਪਿੰਡ ਦਾ ਮਾਣ ਵਧਾਇਆ ਹੈ | ਜਸਪੂਰਨ ਦੀ ਇਸ ਉਪਲਬਧੀ ਤੋਂ ਪਿੰਡ ਵਿਚ ਇਕੱਤਰ ਹੋਏ ਨਗਰ ਵਾਸੀਆਂ ਨੇ ਜਸ਼ਨ ਮਨਾਇਆ ਅਤੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ | ਪਿੰਡ ਦੇ ਮੁਹਤਬਰ ਕਰਮਜੀਤ ਸਿੰਘ ਨੇ ਦੱਸਿਆ ਕਿ ਜਸਪੂਰਨ ਨੇ ਲੰਘੇ 24 ਦਿਨਾਂ ਦੇ ਵਖਵੇ ਵਿਚ ਦੋ ਮੈਡਲ ਹਾਸਿਲ ਕਰਕੇ ਆਪਣੇ ਹੁਨਰ ਦੀ ਧਾਕ ਜਮਾਈ ਹੈ | ਜਸਪੂਰਨ ਨੇ ਲੰਘੀ 8 ਤੋਂ 13 ਜੁਲਾਈ ਦਰਮਿਆਨ ਕਿਰਗਿਸਤਾਨ ਵਿਚ ਹੋਈ ਏਸ਼ੀਆਈ ਰੈਸਿਲੰਗ ਚੈਂਪੀਅਨਸ਼ਿਪ ਵਿਚ ਅੰਡਰ-20 ਕੈਟਾਗਰੀ ਦੇ ਮੁਫ਼ਤ ਸਟਾਈਲ 125 ਕਿੱਲੋਗਰਾਮ ਵਰਗ ਵਿਚ ਉਜਬੇਕਿਸਤਾਨ ਦੇ ਰੈਸਲਰ ਨੂੰ ਚਿੱਤ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਤੋਂ ਪਹਿਲਾਂ ਜਸਪੂਰਨ ਸਿੰਘ ਨੇ ਲੰਘੀ 21 ਜੂਨ ਨੂੰੰ ਵੀਅਤਨਾਮ ਵਿਚ ਅੰਡਰ-23 ਏਸ਼ੀਆਈ ਰੈਸਿਲੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਸੀ | ਉਨ੍ਹਾਂ ਕਿਹਾ ਕਿ ਜਸਪੂਰਨ ਸਿੰਘ ਦੇ ਪਿੰਡ ਪਹੰੁਚਣ 'ਤੇ ਨਗਰ ਵਾਸੀਆਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ, ਉਸ ਦੇ ਪਿਤਾ ਕੁਲਤਾਰ ਸਿੰਘ, ਮਾਤਾ ਜਸਵੀਰ ਕੌਰ ਨੂੰ ਵਧਾਈ ਦੇਣ ਵਾਲਿਆਂ ਵਿਚ ਪਿੰਡ ਦੇ ਮੁਹਤਬਰਾਂ ਸਰਪੰਚ ਮਿਲੀ ਧੀਮਾਨ, ਕਰਮਜੀਤ ਸਿੰਘ, ਪਹਿਲਵਾਨ ਕਮਲਜੀਤ ਸਿੰਘ, ਪਾਲਾ ਪਹਿਲਵਾਨ, ਦੀਦਾਰ ਸਿੰਘ, ਮਿਹਰ ਸਿੰਘ, ਗੁਰਤੇਜ ਸਿੰਘ, ਪਰਗਟ ਸਿੰਘ, ਬਹਾਦਰ ਸਿੰਘ, ਐਡਵੋਕੇਟ ਤਜਿੰਦਰ ਸਿੰਘ ਧੀਮਾਨ, ਪੰਚ ਬਰਿੰਦਰ ਸਿੰਘ, ਵਿੱਕੀ ਸਿੰਘ, ਪਰਮਜੀਤ ਸਿੰਘ, ਹਰਦੀਪ ਕੌਰ, ਬਲਵਿੰਦਰ ਕੌਰ, ਕੇਸਰ ਸਿੰਘ, ਸਿਮਰਜੀਤ ਸਿੰਘ, ਗੁਰਸੇਵਕ ਸਿੰਘ, ਜਸਬੀਰ ਸਿੰਘ, ਲਖਵੀਰ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਦਲਜੀਤ ਸਿੰਘ, ਪ੍ਰੇਮ ਸਿੰਘ ਸ਼ਾਮਿਲ ਸਨ |