20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਗੁਆਂਢੀ ਦੱਸ ਕੇ ਦੋਸ਼ ਲਗਾਉਣ ਵਾਲਾ ਵਿਅਕਤੀ ਸਾਡਾ ਜਵਾਈ ਹੈ-ਸਹੁਰਾ ਪਰਿਵਾਰ

ਅਜੀਤ ਡੈਸਕ 16-07-2025
ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਬਲਜਿੰਦਰ ਸਿੰਘ)-ਹਮਾਯੂੰਪੁਰ ਸਰਹਿੰਦ ਦੇ ਵਸਨੀਕ ਇਕ ਵਿਅਕਤੀ ਵਲੋਂ ਪਿਛਲੇ ਦਿਨੀਂ ਆਪਣੇ ਗੁਆਂਢੀ 'ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ, ਘਰ ਅਤੇ ਗੱਡੀ ਦੀ ਭੰਨ-ਤੋੜ ਕਰਨ ਦੇ ਲਗਾਏ ਗੰਭੀਰ ਦੋਸ਼ਾਂ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਦੂਜੀ ਧਿਰ ਨੇ ਆਪਣਾ ਪੱਖ ਰੱਖਦਿਆਂ ਉਕਤ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਦੋਸ਼ ਲਗਾਉਣ ਵਾਲਾ ਵਿਅਕਤੀ ਸਾਡਾ ਗੁਆਂਢੀ ਨਹੀਂ ਸਗੋਂ ਰਿਸ਼ਤੇ 'ਚ ਜੀਜਾ (ਦਾਮਾਦ) ਲੱਗਦਾ ਹੈ | ਉਕਤ ਵਿਅਕਤੀ ਕਰਮਜੀਤ ਸਿੰਘ ਦੀ ਸੱਸ ਬੀਨਾ ਖੁਰਾਨਾ, ਸਾਲਾ ਸਾਹਿਲ ਖੁਰਾਨਾ ਅਤੇ ਪਤਨੀ ਨੇ 'ਅਜੀਤ' ਉਪ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਗੁਆਂਢੀ ਦੱਸਣ ਵਾਲਾ ਕਰਨਜੋਤ ਉਰਫ ਕਰਮਜੀਤ ਸਿੰਘ ਸਾਡਾ ਜਵਾਈ ਹੈ ਤੇ ਉਹ ਹਮੇਸ਼ਾ ਸਾਡੀ ਲੜਕੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ | ਜਿਸ ਕਰਕੇ ਉਨ੍ਹਾਂ ਵਲੋਂ ਉਕਤ ਵਿਅਕਤੀ ਕਰਮਜੀਤ ਸਿੰਘ ਖ਼ਿਲਾਫ਼ ਮਾਣਯੋਗ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ, ਜੋ ਸੁਣਵਾਈ ਅਧੀਨ ਹੈ | ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਅਕਸਰ ਉਨ੍ਹਾਂ ਨਾਲ ਲੜਾਈ ਝਗੜਾ ਕਰਕੇ ਉਲਟਾ ਉਨ੍ਹਾਂ 'ਤੇ ਹੀ ਦੋਸ਼ ਮੜ੍ਹ ਦਿੰਦਾ ਹੈ | ਜਿਸ ਸਬੰਧੀ ਉਨ੍ਹਾਂ ਵਲੋਂ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੋਈ ਹੈ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਨਸਾਫ਼ ਦੀ ਮੰਗ ਕੀਤੀ | ਦੂਜੇ ਪਾਸੇ ਕਰਮਜੀਤ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ |
ਪਿਛਲੀ ਖ਼ਬਰ ਸੜਕਾਂ 'ਤੇ ਸੁੱਟੇ ਗਏ ਫ਼ਾਲਤੂ ਬੂਟੇ ਬਣੇ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਲਾਪ੍ਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਬੱਸ ਚਾਲਕ ਮੁਕੱਦਮੇ 'ਚ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।