20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਲਾਪ੍ਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਬੱਸ ਚਾਲਕ ਮੁਕੱਦਮੇ 'ਚ ਨਾਮਜ਼ਦ

ਅਜੀਤ ਡੈਸਕ 16-07-2025
ਖਮਾਣੋਂ, 15 ਜੁਲਾਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਲਾਪ੍ਰਵਾਹੀ ਨਾਲ ਬੱਸ ਚਲਾਉਣ ਕਾਰਨ ਸਵਾਰੀ ਨੂੰ ਹਾਦਸੇ ਦੌਰਾਨ ਜਾਨੋਂ ਮਾਰ ਦੇਣ ਦੇ ਦੋਸ਼ ਹੇਠ ਬੱਸ ਚਾਲਕ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਇਕਬਾਲ ਸਿੰਘ ਵਾਸੀ ਪਿੰਡ ਹੈਬੋਵਾਲ ਖ਼ੁਰਦ ਨੇ ਪੁਲਿਸ ਨੂੰ ਦੱਸਿਆ ਕਿ ਮਿਤੀ 13 ਜੁਲਾਈ ਨੂੰ ਉਹ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਪੀ.ਆਰ.ਟੀ.ਸੀ.ਬੱਸ ਰਾਹੀਂ ਲੁਧਿਆਣਾ ਤੋਂ ਖਮਾਣੋਂ ਨੂੰ ਆਏ ਸਨ ਤਾਂ ਜਦੋਂ ਬੱਸ ਖਮਾਣੋਂ ਦੇ ਬੱਸ ਅੱਡੇ 'ਚ ਪਹੁੰਚੀ ਤਾਂ ਉਸ ਦਾ ਭਰਾ ਬੱਸ 'ਚੋਂ ਉੱਤਰਨ ਲੱਗਾ ਇਸ ਦੌਰਾਨ ਬੱਸ ਚਾਲਕ ਨੇ ਬਿਨਾਂ ਦੇਖੇ ਬੱਸ ਲਾਪ੍ਰਵਾਹੀ ਨਾਲ ਚਲਾ ਦਿੱਤੀ, ਜਿਸ ਕਾਰਨ ਉਸ ਦਾ ਭਰਾ ਡਿਗ ਕੇ ਬੱਸ ਦੇ ਪਿਛਲੇ ਪਾਸੇ ਟਕਰਾ ਕੇ ਥੱਲੇ ਆ ਗਿਆ | ਜਿਸ ਕਾਰਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਮੁੱਦਈ ਇਕਬਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਚਾਲਕ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਤੁੰਗ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਧਾਰਾ 281,106 ਬੀ.ਐਨ.ਐਸ. ਮੁਕੱਦਮੇ 'ਚ ਨਾਮਜ਼ਦ ਕੀਤਾ ਹੈ ਜਦੋਂਕਿ ਬੱਸ ਕਬਜ਼ੇ 'ਚ ਲੈ ਲਈ ਗਈ ਹੈ |
ਪਿਛਲੀ ਖ਼ਬਰ ਗੁਆਂਢੀ ਦੱਸ ਕੇ ਦੋਸ਼ ਲਗਾਉਣ ਵਾਲਾ ਵਿਅਕਤੀ ਸਾਡਾ ਜਵਾਈ ਹੈ-ਸਹੁਰਾ ਪਰਿਵਾਰ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ 350 ਸਾਲਾ ਸ਼ਹੀਦੀ ਪੁਰਬ ਨੂੰੰ ਸਮਰਪਿਤ ਕੌਮਾਂਤਰੀ ਪੱਧਰ ਦੇ ਸਮਾਗਮ ਕਰਵਾਏ ਜਾਣਗੇ-ਡਾ. ਪਰਿਤਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।