ਮੰਡੀ ਗੋਬਿੰਦਗੜ੍ਹ, 14 ਜੁਲਾਈ (ਇਕਬਾਲਦੀਪ ਸੰਧੂ)-ਟੀ.ਐਸ.ਯੂ. ਯੂਨੀਅਨ ਪੀ.ਐਸ.ਪੀ.ਸੀ.ਐਲ. ਡਿਵੀਜ਼ਨ ਮੰਡੀ ਗੋਬਿੰਦਗੜ੍ਹ ਦੀ ਚੋਣ ਮਹਾਰਾਜਾ ਅਗਰਸੈਨ ਪਾਰਕ ਵਿਚ ਸੰਪੰਨ ਹੋਈ | ਇਸ ਮੌਕੇ ਖੰਨਾ ਸਰਕਲ ਦੀ ਟੀਮ ਜਿਸ ਵਿਚ ਪ੍ਰਧਾਨ ਮੱਖਣ ਸਿੰਘ, ਸਕੱਤਰ ਪਲਵਿੰਦਰ ਸਿੰਘ, ਮੀਤ ਪ੍ਰਧਾਨ ਤਰਸੇਮ ਸਿੰਘ, ਡਿਵੀਜ਼ਨ ਪ੍ਰਧਾਨ ਮੰਡੀ ਗੋਬਿੰਦਗੜ੍ਹ ਧਰਮ ਸਿੰਘ ਸੈਣੀ, ਕੈਸ਼ੀਅਰ ਸਰੂਪ ਸਿੰਘ ਹਾਜ਼ਰ ਸਨ | ਡਿਵੀਜ਼ਨ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣੀ ਗਈ ਜਿਸ ਵਿਚ ਗੁਰਦੀਪ ਸਿੰਘ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਜਦਕਿ ਬਾਕੀ ਅਹੁਦੇਦਾਰਾਂ ਵਿਚ ਮੀਤ ਪ੍ਰਧਾਨ ਜੱਗਾ ਖਾਂ, ਸਕੱਤਰ ਅਨਿਲ ਕੁਮਾਰ, ਜੁਆਇੰਟ ਸਕੱਤਰ ਭੁਪਿੰਦਰ ਸਿੰਘ ਅਤੇ ਕੈਸ਼ੀਅਰ ਚੰਦਰ ਮੁਨੀ ਨੂੰ ਚੁਣਿਆ ਗਿਆ | ਇਸ ਮੌਕੇ ਮੰਡੀ ਗੋਬਿੰਦਗੜ੍ਹ ਸਬ-ਡਿਵੀਜ਼ਨ ਟੈੱਕ ਵਨ ਦੇ ਪ੍ਰਧਾਨ ਰਵੀ ਕੁਮਾਰ, ਸਕੱਤਰ ਗੁਰਿੰਦਰ ਸਿੰਘ ਲੱਕੀ, ਜੁਆਇੰਟ ਸਕੱਤਰ ਅਨਿਲ ਕੁਮਾਰ, ਕੈਸ਼ੀਅਰ ਅਨੂ ਸੈਣੀ, ਸਬ ਡਵੀਜ਼ਨ ਟੈੱਕ ਵਨ ਪ੍ਰਧਾਨ ਜਗਤਾਰ ਸਿੰਘ, ਸਕੱਤਰ ਬੇਅੰਤ ਸਿੰਘ, ਮੀਤ ਪ੍ਰਧਾਨ ਦੂਧਨਾਥ, ਕੈਸ਼ੀਅਰ ਭੁਪਿੰਦਰ ਸਿੰਘ ਤੋਂ ਇਲਾਵਾ ਸਮੁੱਚੀ ਟੀਮ 'ਚ ਅੰਮਿ੍ਤਪਾਲ ਸਿੰਘ, ਅਨਿਲ ਕੁਮਾਰ ਪਿ੍ੰਸ, ਨਸੀਬ ਸਿੰਘ, ਗੁਰਦਿੱਤ ਸਿੰਘ, ਜਗਦੀਪ ਸਿੰਘ, ਰਾਮ ਪ੍ਰਤਾਪ ਆਦਿ ਸਾਥੀ ਸ਼ਾਮਿਲ ਸਨ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਦੀਪ ਸਿੰਘ ਅਤੇ ਟੀਮ ਮੈਂਬਰਾਂ ਨੇ ਯੂਨੀਅਨ ਦੇ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਨਵੀਂ ਚੁਣੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ |