08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲੇ ਚੇਅਰਮੈਨ ਬ੍ਰਗੇਡੀਅਰ ਰਾਜ ਕੁਮਾਰ <br/>

ਅਜੀਤ ਡੈਸਕ 25-12-2025
ਪੋਜੇਵਾਲ ਸਰਾਂ, 24 ਦਸੰਬਰ (ਨਵਾਂਗਰਾਈਾ)-ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਗੇਡੀਅਰ ਰਾਜ ਕੁਮਾਰ ਨੇ ਬੀਤੇ ਦਿਨੀਂ ਚੰਡੀਗੜ ਵਿਖੇ ਪੰਜਾਬ ਦੀ ਸੋਸ਼ਲ ਸਕਿਓਰਟੀ ਡਿਵੈਲਪਮੈਨਟ ਆਫ ਵੂਮੈਨ ਐਡ ਚਿਲਡਰਨ, ਸ਼ੋਸਲ ਜਸਟਿਸ ਇਮਪਾਵਰਮੈਨਟ ਐਂਡ ਮਾਈਨੋਰਟੀਜ਼ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਹਨਾਂ ਗੁੱਜਰ ਸਮਾਜ ਦੀ ਭਲਾਈ ਲਈ ਵਿਸਥਾਰ ਤਹਿਤ ਚਰਚਾ ਕੀਤੀ ਅਤੇ ਸਮਾਜ ਦੀ ਭਲਾਈ ਲਈ ਵਿਸ਼ੇਸ ਪ੍ਰਾਜੈਕਟ ਦੀ ਮੰਗ ਕੀਤੀ | ਇਸ ਮੌਕੇ ਉਹਨਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਗੁੱਜਰ ਸਮਾਜ ਨੂੰ ਸਡਿਊਲ ਟਰਾਈਬ ਵਿੱਚ ਸ਼ਾਮਿਲ ਕਰਨ ਲਈ ਮੁੱਢਲੀ ਵਿਚਾਰ ਚਰਚਾ ਕੀਤੀ | ਇਸ ਸਬੰਧੀ ਬ੍ਰਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਨੇ ਦੱਸਿਆ ਕਿ ਮੰਤਰੀ ਵਲੋਂ ਉਨ੍ਹਾਂ ਨੂੰ ਪੂਰਨ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਸਮਾਜ ਦੀ ਸਾਰੀਆਂ ਮੰਗਾਂ 'ਤੇ ਉਹ ਜਲਦੀ ਵਿਸਥਾਰ ਤਹਿਤ ਚਰਚਾ ਲਈ ਉਚ ਪੱਧਰੀ ਮੀਟਿੰਗ ਕਰਨਗੇ ਤੇ ਉਨ੍ਹਾਂ ਦਾ ਹੱਲ ਕਰਨਗੇ | ਇਸ ਮੀਟਿੰਗ ਵਿੱਚ ਵਿਭਾਗ ਦੀ ਐਡੀਸ਼ਨਲ ਸਕੱਤਰ ਵਿੰਮੀ ਦੁੱਗਲ ਆਈ.ਏ.ਐਸ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲਗਾਇਆ ਲੰਗਰ <br/> ਅਗਲੀ ਖ਼ਬਰ ਸਵਾਮੀ ਸ਼ਰਧਾ ਨੰਦ ਦੇ ਬਲਿਦਾਨ ਦਿਵਸ ਸੰਬੰਧੀ ਸਮਾਗਮ ਕਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।