08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਵਾਮੀ ਸ਼ਰਧਾ ਨੰਦ ਦੇ ਬਲਿਦਾਨ ਦਿਵਸ ਸੰਬੰਧੀ ਸਮਾਗਮ ਕਵਾਇਆ <br/>

ਡੀ.ਏ.ਐਨ ਕਾਲਜ ਵਿਖੇ ਸਵਾਮੀ ਸ਼ਰਧਾ ਨੰਦ ਦੇ ਮਨਾਏ ਬਲਿਦਾਨ ਦਿਵਸ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ : ਹਰਮਿੰਦਰ ਸਿੰਘ ਪਿੰਟੂ <br/> 25-12-2025
ਨਵਾਂਸ਼ਹਿਰ, 24 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਸਵਾਮੀ ਸ਼ਰਧਾ ਨੰਦ ਦੇ ਬਲਿਦਾਨ ਦਿਵਸ ਦੇ 99 ਸਾਲ ਪੂਰੇ ਹੋਣ 'ਤੇ ਪ੍ਰਬੰਧਕ ਕਮੇਟੀ ਆਰੀਆ ਸਮਾਜ ਮੰਦਰ, ਆਰੀਆ ਸਮਾਜ ਰੋਡ ਨਵਾਂਸ਼ਹਿਰ ਵੱਲੋਂ ਡੀ.ਏ.ਐਨ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਵਿਖੇ ਵਿਸ਼ੇਸ਼ ਸਮਾਗਮ ਪ੍ਰੇਮ ਭਾਰਦਵਾਜ ਪ੍ਰਧਾਨ ਆਰੀਆ ਸਮਾਜ ਨਵਾਂਸ਼ਹਿਰ ਅਤੇ ਵਿਨੋਦ ਭਾਰਦਵਾਜ ਕਾਰਜਕਾਰੀ ਪ੍ਰਧਾਨ ਆਰੀਆ ਸਮਾਜ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ | ਜਿਸ ਵਿੱਚ ਆਰੀਆ ਸਮਾਜ ਦੇ ਮੈਂਬਰਾਂ ਸਿੱਖਿਆ ਸੰਸਥਾਵਾਂ ਦੇ ਮੁੱਖੀ ਅਤੇ ਵਿਦਿਆਰਥੀਆਂ ਨੇ ਸ਼ਰਧਾ ਪੂਰਵਕ ਭਾਗ ਲਿਆ | ਇਸ ਤੋਂ ਬਾਅਦ ਆਰੀਆ ਸਮਾਜ ਦੇ ਸਨਮਾਨ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਅਮਿਤ ਸ਼ਾਸਤਰੀ ਨੇ ਆਪਣੇ ਪ੍ਰਵਚਨ ਦੁਆਰਾ ਸੁਆਮੀ ਸ਼ਰਧਾ ਨੰਦ ਵੱਲੋ ਸਿੱਖਿਆ ਸ਼ਾਸਤਰੀ ਸੁਤੰਤਰਤਾ ਸੰਗਰਾਮੀ ਸੈਲਾਨੀ ਤੇ ਵਿਚਾਰ ਚਰਚਾ ਕੀਤੀ ਅਤੇ ਉਹਨਾਂ ਦੀ ਜੀਵਨੀ ਬਾਰੇ ਦੱਸਿਆ | ਸਟੇਜ ਸਕੱਤਰ ਦੀ ਭੂਮਿਕਾ ਵਿਕਾਸ ਕੁਮਾਰ ਨੇ ਸਚਾਰੂ ਢੰਗ ਨਾਲ ਨਿਭਾਈ | ਸੰਸਥਾ ਦੇ ਕਾਰਜਕਾਰੀ ਪਿ੍ੰਸੀਪਲ ਕਰੂਣਾ ਉਬਰਾਏ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜੀ ਆਇਆ ਆਖਿਆ | ਇਸ ਮੌਕੇ ਸੁਰਿੰਦਰ ਗੁਲਸ਼ਨ ਅਤੇ ਉਹਨਾਂ ਦੇ ਸਾਥੀ ਸੁਨੀਲ ਨੇ ਦੇਸ਼ ਭਗਤੀ ਦੇ ਨਾਲ-ਨਾਲ ਸੁਰੀਲੇ ਭਜਨ ਗਾ ਕੇ ਸਾਰਿਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਮੰਤਰੀ ਜੀਆ ਲਾਲ ਸ਼ਰਮਾ, ਵਰਿੰਦਰ ਸਰੀਨ, ਅਕਸ਼ੇ ਤੇਜਪਾਲ, ਪ੍ਰੋਫੈਸਰ ਐਸ.ਕੇ ਬਰੂਟਾ, ਅਮਰ ਸਿੰਘ, ਮੀਨਾ ਭਾਰਦਵਾਜ਼, ਅੱਚਲਾ ਭੱਲਾ, ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਮੀਨਾਕਸ਼ੀ ਸ਼ਰਮਾ, ਪਿ੍ੰਸੀਪਲ ਡਾ. ਪੁਨੀਤ ਅਨੇਜਾ, ਪਿ੍ੰਸੀਪਲ ਆਰਤੀ ਕਾਲੀਆ, ਪਿ੍ੰਸੀਪਲ ਰਜਿੰਦਰ ਗਿੱਲ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਹੇ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲੇ ਚੇਅਰਮੈਨ ਬ੍ਰਗੇਡੀਅਰ ਰਾਜ ਕੁਮਾਰ <br/> ਅਗਲੀ ਖ਼ਬਰ ਮੱਲਾ ਬੇਦੀਆਂ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਸ਼ਹੀਦੀ ਜੋੜ ਮੇਲ ਸਭਾ 28 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।