ਘੁੰਮਣਾਂ, 9 ਦਸੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਕੁਲਥਮ ਜੋਨ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼ਾਰਦਾ ਰਾਣੀ ਬਸਰਾ ਅਤੇ ਬਲਾਕ ਸੰਮਤੀ ਦੇ ਘੁੰਮਣ ਜੋਨ ਤੋਂ ਉਮੀਦਵਾਰ ਮਨਦੀਪ ਕੌਰ ਦੇ ਹੱਕ 'ਚ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਅਤੇ ਕੁਲਜੀਤ ਸਿੰਘ ਸਰਹਾਲ ਵੱਲ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਬੰਗਾ ਹਲਕੇ 'ਚ ਵਿਕਾਸ ਕੀਤਾ ਤਾਂ ਸਾਨੂੰ ਵੋਟਾ ਪਾਉਣ ਦਾ ਹੱਕ ਬਣਦਾ | ਅਸੀ ਮੈਡੀਕਲ ਕਾਲਜ ਵੀ ਬਣਾਇਆ ਤੇ ਹੋਰ ਅਨੇਕਾਂ ਵਿਕਾਸ ਦੇ ਕਾਰਜ ਕੀਤੇ | ਇਸ ਮੌਕੇ 'ਤੇ ਰੌਬੀ ਕੰਗ ਯੂਥ ਵਰਕਰ, ਸਰਪੰਚ ਸੁਖਵਿੰਦਰ ਸਿੰਘ ਸੋਨੂੰ ਮਾਂਗਟ, ਹਰਮੇਸ਼ ਲਾਲ, ਚਰਨਜੀਤ ਭਰੋਲੀ, ਚੰਨੀ ਪਹਿਲਵਾਨ, ਸਤਨਾਮ ਸਿੰਘ ਗਾਡੇ, ਕੁਲਦੀਪ ਸਿੰਘ, ਜਗਜੀਵਨ ਸਿੰਘ, ਚੜ੍ਹਤ ਸਿੰਘ, ਪ੍ਰਸ਼ੋਤਮ ਲਾਲ, ਅਮਿ੍ਤਸਰੀਆ, ਮੇਹਰ ਰਾਮ, ਤੀਰਥ, ਕਰਨ ਕਟਾਰੀਆਂ, ਬਿੱਟਾ ਮਾਂਗਟ, ਗੁਲਜਾਰੀ ਰਾਮ, ਜਿੰਦਰ ਘੁੰਮਣ ਤੇ ਹੋਰ ਵਰਕਰ ਹਾਜ਼ਰ ਸਨ |