29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਵੇਗੀ - ਚੌ. ਅਜੈ ਮੰਗੂਪੁਰ <br/>

ਅਜੀਤ ਡੈਸਕ 10-12-2025
ਟੱਪਰੀਆਂ ਖੁਰਦ, 9 ਦਸੰਬਰ (ਬਲਵਿੰਦਰ ਨਾਨੋਵਾਲੀਆ) - ਸੂਬੇ ਅੰਦਰ ਕਾਨੂੰਨੀ ਵਿਵਸਥਾ ਇੰਨੀ ਵਿਗੜ ਗਈ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਿਹਾ ਹੈ | ਇਸ ਕਰਕੇ ਸੂਬੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ | ਇਹ ਵਿਚਾਰ ਚੌਧਰੀ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ ਪੋਜੇਵਾਲ ਉਮੀਦਵਾਰ ਚੌਧਰੀ ਤਰਸੇਮ ਲਾਲ ਖੇਪੜ ਸਾਬਕਾ ਚੇਅਰਮੈਨ ਅਤੇ ਵੱਖ-ਵੱਖ ਸੰਮਤੀ ਮੈਂਬਰਾਂ ਦੇ ਹੱਕ 'ਚ ਕਾਂਗਰਸ ਪਾਰਟੀ ਵਲੋਂ ਚੋਣ ਪ੍ਰਚਾਰ ਕਰਦਿਆਂ ਪਿੰਡ ਨਾਨੋਵਾਲ ਵਿਖੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਚੌਧਰੀ ਤਰਸੇਮ ਲਾਲ ਖੇਪੜ ਸਮੇਤ ਜ਼ਿਲ੍ਹੇ ਦੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਮੈਂਬਰ ਸ਼ਾਨਦਾਰ ਢੰਗ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਚੌਧਰੀ ਤਰਸੇਮ ਲਾਲ ਨੇ ਕਿਹਾ ਕਿ ਪਿੰਡਾਂ ਅੰਦਰ ਜਿਸ ਤਰ੍ਹਾਂ ਸੂਝਵਾਨ ਵੋਟਰਾਂ ਦਾ ਸਤਿਕਾਰ ਮਿਲ ਰਿਹਾ ਹੈ, ਉਸ ਨਾਲ ਮੇਰੀ ਜਿੱਤ ਯਕੀਨੀ ਹੈ ਅਤੇ ਮੈਂ ਇਸ ਲਈ ਕਾਂਗਰਸ ਪਾਰਟੀ ਅਤੇ ਇਲਾਕੇ ਦੇ ਵੋਟਰਾਂ ਅਤੇ ਸਮਰਥਕਾਂ ਦਾ ਹਮੇਸ਼ਾ ਰਿਣੀ ਰਹਾਂਗਾ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੋਹਤਵਾਰ ਵਿਅਕਤੀਆਂ ਤੋਂ ਇਲਾਵਾ ਸੰਮਤੀ ਚੋਣਾਂ 'ਚ ਖੜ੍ਹੇ ਉਮੀਦਵਾਰ ਤੋਂ ਇਲਾਵਾ ਮਹਿੰਦਰਪਾਲ ਜੋਗੀ ਬਾਠ, ਚੌ. ਦਰਸ਼ਨ ਸਰਪੰਚ, ਕੇਵਲ ਸਰਪੰਚ, ਹਰਮੇਸ਼ ਬਾਗੜੀ ਵੀ ਨਾਲ ਸਨ |

ਪਿਛਲੀ ਖ਼ਬਰ ਡਾ. ਸੁੱਖੀ ਤੇ ਸਰਹਾਲ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਸੱਭਿਆਚਾਰਕ ਮੁਕਾਬਲਿਆਂ 'ਚ ਦਿਵਿਆਂਗ ਬੱਚਿਆਂ ਨੇ ਕੀਤੀ ਆਪਣੇ ਹੁਨਰ ਦੀ ਅਜ਼ਮਾਇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।