ਬੰਗਾ, 8 ਦਸੰਬਰ (ਧਰਮਵੀਰ ਪਾਲ) - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਯਕੀਨੀ ਮੰਨੀ ਜਾ ਰਹੀ ਹੈ | ਜਨਤਾ ਵੱਲੋਂ ਮਿਲ ਰਹੇ ਭਰਪੂਰ ਸਮਰਥਨ, ਜਮੀਨੀ ਪੱਧਰ 'ਤੇ ਮਜ਼ਬੂਤ ਸੰਗਠਨ ਅਤੇ ਵਿਕਾਸ ਕੇਂਦਰਿਤ ਪਾਲਿਸੀਆਂ ਨੇ ਚੋਣ ਹਵਾ ਨੂੰ ਪੂਰੀ ਤਰ੍ਹਾਂ ਆਪ ਦੇ ਹੱਕ ਵਿੱਚ ਕਰ ਦਿੱਤਾ ਹੈ | ਕੁਲਜੀਤ ਸਰਹਾਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਜੋ ਸਰਕਾਰ ਨੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਹੈ ਉਹ ਸ਼ਲਾਘਾਯੋਗ ਹੈ ਲੋਕਾਂ ਦਾ ਵੀ ਮੰਨਣਾ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਸ ਤੋਂ ਕਿਤੇ ਜ਼ਿਆਦਾ ਕੰਮ ਹੋ ਰਹੇ ਹਨ ਜਿਸ ਤਰ੍ਹਾਂ ਕਿ ਪਿੰਡਾਂ ਵਿੱਚ ਸਾਫ਼-ਸੁਥਰਾ ਪ੍ਰਸ਼ਾਸਨ, ਸਕੂਲ ਸਿੱਖਿਆ ਵਿੱਚ ਸੁਧਾਰ, ਹਲਕਾ ਬੰਗਾ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਤੇਜ਼ ਗਤੀ ਨਾਲ ਚੱਲਣਾ, ਗਰੀਬ ਅਤੇ ਮੱਧ ਵਰਗ ਲਈ ਜਨਹਿੱਤ ਸਕੀਮਾਂ ਨੂੰ ਦਿਲੋਂ ਸਵਾਗਤ ਕੀਤਾ ਹੈ, ਜਿਸ ਕਾਰਨ ਇਸ ਵਾਰ ਵੀ ਲੋਕਾਂ ਨੇ ਸਰਕਾਰ 'ਤੇ ਵਿਸ਼ਵਾਸ ਜਿਤਾਇਆ ਹੈ ਕਿ ਬੰਗਾ ਹਲਕੇ ਦੀਆਂ ਚਾਰੇ ਦੀਆਂ ਚਾਰੇ ਸੀਟਾਂ ਮੁੜ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪੈਣਗੀਆਂ ਸਰਹਾਲ ਵੱਲੋਂ ਕਿਹਾ ਗਿਆ ਕਿ ਇਹ ਜਿੱਤ ਸਿਰਫ਼ ਪਾਰਟੀ ਦੀ ਨਹੀਂ, ਹਲਕਾ ਬੰਗਾ ਦੇ ਹਰ ਪਰਿਵਾਰ ਦੀ ਜਿੱਤ ਹੋਵੇਗੀ, ਜੋ ਬਦਲਾਅ ਤੇ ਇਮਾਨਦਾਰ ਰਾਜਨੀਤੀ 'ਤੇ ਭਰੋਸਾ ਕਰਦੇ ਹਨ | ਪਾਰਟੀ ਨੇ ਸਭ ਵੋਟਰਾਂ ਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਦੇ ਭਰੋਸੇ ਦੀ ਜਿੱਤ ਹੈ | ਇਸ ਮੌਕੇ 'ਤੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ, ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਰਜਿੰਦਰ ਕਟਾਰੀਆਂ, ਜਗਜੀਤ ਸਿੰਘ ਬਲਾਕੀਪੁਰ, ਕੁਲਵਿੰਦਰ, ਅਵਤਾਰ ਸਿੰਘ, ਕੁਲਦੀਪ ਸਿੰਘ, ਐਮ. ਸੀ ਸਾਗਰ ਅਰੋੜਾ, ਪ੍ਰਧਾਨ ਕੁਲਵੀਰ ਪਾਬਲਾ, ਪ੍ਰਧਾਨ ਸਤਨਾਮ ਸਿੰਘ ਝਿੱਕਾ ਆਦਿ ਹਾਜ਼ਰ ਸਨ |