ਬਲਾਚੌਰ, 8 ਦਸੰਬਰ (ਨਰੇਸ਼ ਧੌਲ)-ਬਲਾਚੌਰ ਤੋਂ ਕੰਗਣਾ ਬੇਟ ਦੇ ਵਿਚਕਾਰ ਜੱਟਪੁਰ ਵਾਲੇ ਮੋੜ 'ਤੇ ਇੱਕ ਸਕੂਟਰੀ ਅਤੇ ਕਾਰ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ ਨੰਬਰ ਪੀ.ਬੀ 32 ਵੀ 2283 ਜਿਸ ਨੂੰ ਸੋਨੀਆ ਪੁੱਤਰੀ ਹਰਮੇਸ਼ ਲਾਲ ਵਾਸੀ ਜੱਟਪੁਰ ਚਲਾ ਰਹੀ ਸੀ ਜੋ ਆਪਣੇ ਪਿੰਡ ਤੋਂ ਬਲਾਚੌਰ ਸ਼ਹਿਰ ਨੂੰ ਜਾ ਰਹੀ ਸੀ | ਜਦਕਿ ਵੈਗਨਾਰ ਕਾਰ ਨੰਬਰ ਡੀ.ਐਲ 4 ਸੀ-ਏ.ਐਮ 6813 ਜਿਸ ਨੂੰ ਬਲਵੀਰ ਸਿੰਘ ਵਾਸੀ ਗੜ੍ਹਸ਼ੰਕਰ ਚਲਾ ਰਿਹਾ ਸੀ ਜੋ ਗੜ੍ਹਸ਼ੰਕਰ ਤੋਂ ਕੰਗਣਾ ਬੇਟ ਆਪਣੇ ਕਿਸੇ ਕੰਮ ਸਬੰਧੀ ਜਾ ਰਿਹਾ ਸੀ, ਕਿ ਜੱਟਪੁਰ ਵਾਲੇ ਮੋੜ 'ਤੇ ਦੋਨੋਂ ਵਾਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ | ਜਿਸ ਦੇ ਫਲਸਰੂਪ ਵਾਹਨਾਂ ਦਾ ਵੀ ਨੁਕਸਾਨ ਹੋਇਆ ਅਤੇ ਸਕੂਟਰੀ ਚਾਲਕ ਨੂੰ ਵੀ ਸੱਟਾਂ ਵੱਜੀਆਂ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਥਾਨ 'ਤੇ ਪਹਿਲਾਂ ਵੀ ਹਾਦਸੇ ਹੁੰਦੇ ਹਨ ਜਿਸ ਦੇ ਮੱਦੇਨਜ਼ਰ ਇਸ ਜਗ੍ਹਾ 'ਤੇ ਸਪੀਡ ਬਰੇਕਰ ਜਾਂ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਤਰਾਂ ਦੇ ਹਾਦਸੇ ਨਾ ਵਾਪਰ ਸਕਣ |