19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾਂਗਰਸ ਹਰਕ ਸਿੰਘ ਰਾਵਤ ਖ਼ਿਲਾਫ਼ ਕਾਰਵਾਈ ਕਰੇ-ਬਿ੍ਗੇਡੀਅਰ ਰਾਜ ਕੁਮਾਰ <br/>

ਅਜੀਤ ਡੈਸਕ 08-12-2025
ਕਾਠਗੜ੍ਹ, 7 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਬਿ੍ਗੇਡੀਅਰ ਰਾਜ ਕੁਮਾਰ ਨੇ ਉੱਤਰਾਖੰਡ ਦੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵਲੋਂ ਸਿਆਸੀ ਰੈਲੀ ਦੌਰਾਨ ਅਪਮਾਨਜਨਕ ਟਿੱਪਣੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਦੇ ਧਰਮ, ਪਛਾਣ, ਜਾਤ ਜਾਂ ਰੰਗ ਦਾ ਮਜ਼ਾਕ ਉਡਾਉਣਾ ਸਿਰਫ਼ ਗ਼ੈਰ-ਨੈਤਿਕ ਹੈ ਅਤੇ ਇਹ ਕਾਂਗਰਸ ਪਾਰਟੀ ਦੀ ਅੰਦਰੂਨੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ | ਬਿ੍ਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ, ਪਰ ਕਾਂਗਰਸ ਵਾਰ-ਵਾਰ ਸਿੱਖਾਂ ਦੇ ਵਿਰੁੱਧ ਖੜ੍ਹੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਤੁਰੰਤ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੇ ਅਤੇ ਹਰਕ ਸਿੰਘ ਰਾਵਤ ਖ਼ਿਲਾਫ਼ ਸਖ਼ਤ ਕਾਰਵਾਈ ਕਰੇ |

ਪਿਛਲੀ ਖ਼ਬਰ ਕਾਂਗਰਸ ਆਗੂ ਮੀਨਾ ਸੂੰਢ ਵਲੋਂ ਆਪਣੇ ਸਾਥੀਆਂ ਸਮੇਤ ਪੁਸ਼ਪਾ ਦੇਵੀ ਦਾ ਸਨਮਾਨ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋੋਣਾਂ ਸ਼ਾਨ ਨਾਲ ਜਿੱਤੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।