18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋੋਣਾਂ ਸ਼ਾਨ ਨਾਲ ਜਿੱਤੇਗੀ <br/>

ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਹਾਜ਼ਰ ਵਿਸ਼ਾਲ ਇਕੱਠ | ਤਸਵੀਰ : ਹਰਮਿੰਦਰ ਸਿੰਘ ਪਿੰਟੂ <br/> 08-12-2025
ਨਵਾਂਸ਼ਹਿਰ, 7 ਦਸੰਬਰ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ) - ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਸ ਸਬੰਧੀ ਸਾਬਕਾ ਵਿਧਾਇਕ ਅੰਗਦ ਸਿੰਘ ਦੇ ਗ੍ਰਹਿ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅੰਗਦ ਸਿੰਘ ਸੈਣੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਹਰੇਡ ਫਰੰਟ 'ਤੇ ਫੇਲ ਹੋਈ ਹੈ | ਉਨ੍ਹਾਂ ਵਲੋਂ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਜਿਵੇਂ ਔਰਤਾਂ ਦੇ ਖਾਤੇ 'ਚ 1 ਹਜ਼ਾਰ ਰੁਪਏ ਪਾਉਣਾ, ਨਸ਼ੇ ਨੂੰ ਖਤਮ ਕਰਨਾ, ਮਾਈਨਿੰਗ ਨੂੰ ਰੋਕਣਾ ਆਦਿ ਸਨ | ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਅੰਗਦ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਦੀ ਸੇਵਾ ਕੀਤੀ ਹੈ ਤਾਂ ਉਹ ਕਾਂਗਰਸ ਪਾਰਟੀ ਦੀ ਸਰਕਾਰ ਹੈ | ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀ ਹੈ | ਕਾਂਗਰਸ ਪਾਰਟੀ ਵਲੋਂ ਕੀਤੇ ਕੰਮਾਂ 'ਤੇ ਹੀ ਵੋਟ ਪਵੇਗੀ | ਅੱਜ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਸਮਰਥਕ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰ ਵੱਡੀ ਗਿਣਤੀ 'ਚ ਹਾਜ਼ਰ ਸਨ | ਜਿਨ੍ਹਾਂ ਚੋਣਾਂ ਦੀ ਜਿੱਤ ਨੂੰ ਯਕੀਨੀ ਦੱਸਿਆ | ਅੰਗਦ ਸਿੰਘ ਸੈਣੀ ਨੇ ਦੱਸਿਆ ਕਿ ਨਵਾਂਸ਼ਹਿਰ ਵਿਧਾਨ ਸਭਾ ਹਲਕੇ 'ਚ 3 ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਹਨ | ਅਤੇ 25 ਬਲਾਕ ਸੰਮਤੀ ਦੇ ਜੋਨ ਹਨ | ਜਿਨ੍ਹਾਂ ਵਿੱਚ ਯੂਥ ਨੂੰ ਪਹਿਲ ਦਿੱਤੀ ਗਈ ਹੈ | ਚਾਹੇ ਉਹ ਮੇਲ ਅਤੇ ਫੀਮੇਲ ਹੋਵੇ | ਇਸ ਦੇ ਨਾਲ-ਨਾਲ ਬਜੁਰਗਾਂ ਦਾ ਵੀ ਅਸ਼ੀਰਵਾਦ ਬਹੁਤ ਜਰੂਰੀ ਹੈ | ਅਸੀਂ ਸਾਰੇ ਰਲ ਕੇ ਇਸ ਚੋਣ ਨੂੰ ਜਿੱਤਾਂਗੇ ਤਾਂ ਜੋ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ | ਇਸ ਮੌਕੇ ਕੇਵਲ ਸਿੰਘ ਖਟਕੜ, ਸਤਨਾਮ ਸਿੰਘ ਕਾਹਮਾ, ਅਜੀਤ ਸਿੰਘ ਸੋਇਤਾ, ਸਾਬਕਾ ਸਰਪੰਚ ਮਨਜੀਤ ਕੌਰ ਜਾਡਲਾ, ਜੋਗਿੰਦਰ ਬਘੋਰਾ, ਜੰਗ ਬਹਾਦਰ, ਗੁਰਵਿੰਦਰ ਉਸਮਾਨਪੁਰ, ਹਰਵਿੰਦਰ ਸਿੰਘ ਸਿੱਧੂ, ਸੰਦੀਪ ਭੰਗਲ ਕਲਾਂ, ਜੋਗਿੰਦਰ, ਭੰਵਰ, ਮਨਦੀਪ, ਸਰਬਜੀਤ ਛੋਕਰਾਂ, ਮਨਜੀਤ ਸਿੰਘ, ਬਲਵਿੰਦਰ ਕੌਰ, ਵਰਿੰਦਰ ਕੌਰ, ਨਵਜੋਤ ਕੌਰ, ਗੁਰਦੇਵ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਹਰਕ ਸਿੰਘ ਰਾਵਤ ਖ਼ਿਲਾਫ਼ ਕਾਰਵਾਈ ਕਰੇ-ਬਿ੍ਗੇਡੀਅਰ ਰਾਜ ਕੁਮਾਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਅਰੰਭ - ਡਾ. ਹੀਉਂ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।