18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਕਾਪੁਰ ਜ਼ੋਨ 'ਚ ਫਸਵਾਂ ਮੁਕਾਬਲਾ ਹੋਣ ਦੇ ਅਸਾਰ <br/>

ਅਜੀਤ ਡੈਸਕ 08-12-2025
ਮਜਾਰੀ/ਸਾਹਿਬਾ, 7 ਦਸੰਬਰ (ਨਿਰਮਲਜੀਤ ਸਿੰਘ ਚਾਹਲ) - 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਦੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ | ਬਲਾਕ ਸੜੋਆ ਦੇ ਬਕਾਪੁਰ ਜੋਨ ਦੀ ਸੀਟ ਜਨਰਲ ਔਰਤ ਵਾਸਤੇ ਰੱਖੀ ਗਈ ਹੈ | ਇਸ ਜੋਨ ਵਿੱਚ ਮਹਿੰਦਪੁਰ, ਜੈਨਪੁਰ ਤੇ ਬਕਾਪੁਰ ਤਿੰਨ ਪਿੰਡ ਪੈਂਦੇ ਹਨ | ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ, ਆਪ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਲੋਂ ਹੀ ਉਮੀਦਵਾਰ ਉਤਾਰੇ ਗਏ ਹਨ | ਇਹ ਪਿੰਡ ਪਹਿਲਾਂ ਤੋਂ ਹੀ ਜ਼ਿਆਦਾਤਰ ਪੰਥਕ ਪਿੰਡ ਹੀ ਮੰਨੇ ਜਾਂਦੇ ਰਹੇ ਹਨ | ਜਿਥੇ ਅਕਾਲੀ ਦਲ ਦੀ ਚੜ੍ਹਤ ਹੀ ਰਹੀ ਹੈ | ਪਰ ਪਿਛਲੇ ਸਮੇਂ ਵਿਚ ਪੰਥਕ ਵੋਟ ਦਾ ਕੁੱਝ ਹਿੱਸਾ ਕਈ ਕਾਰਨਾਂ ਕਰਕੇ ਦੂਸਰੀਆਂ ਪਾਰਟੀਆਂ ਵੱਲ ਚਲਾ ਗਿਆ | ਹੁਣ ਕੁਝ ਸਮੇਂ ਤੋਂ ਪੰਥਕ ਵੋਟ ਮੁੜ ਦੋਬਾਰਾ ਇਕੱਠੀ ਹੁੰਦੀ ਜਾਪਦੀ ਹੈ | ਬਕਾਪੁਰ ਜੋਨ ਵਿਚ ਅਕਾਲੀ-ਬਸਪਾ ਦੇ ਆਗੂ ਤੇ ਵਰਕਰ ਕਾਫੀ ਉਤਸ਼ਾਹ ਵਿੱਚ ਦਿਸ ਰਹੇ ਹਨ | ਇਸ ਜੋਨ ਤੋਂ ਅਕਾਲੀ ਆਗੂ ਗੁਰਦੀਪ ਸਿੰਘ ਪਿੰਡ ਬਕਾਪੁਰ ਦੀ ਪਤਨੀ ਬੀਬੀ ਸੰਤੋਸ਼ ਰਾਣੀ ਚੋਣ ਮੈਦਾਨ ਵਿੱਚ ਹੈ | ਇਸੇ ਤਰਾਂ ਆਮ ਆਦਮੀ ਪਾਰਟੀ ਵਲੋਂ ਕੁਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਨੂੰ ਪਿੰਡ ਮਹਿੰਦਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਪਿੰਡ ਦੀ ਸਰਪੰਚੀ ਇਨ੍ਹਾਂ ਦੀ ਦੇਵਰਾਣੀ ਸੁਖਵਿੰਦਰ ਕੌਰ ਕੋਲ ਹੋਣ ਕਾਰਨ ਤੇ ਪਰਿਵਾਰ ਦਾ ਪਿੰਡ ਵਿਚ ਵਧੀਆ ਰਸੂਖ ਤੇ ਹਲਕਾ ਵਿਧਾਇਕਾ ਦਾ ਸਾਥ ਹੋਣ ਕਰਕੇ ਵੀ ਪਾਰਟੀ ਵਲੋਂ ਇਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ | ਸੂਬੇ 'ਚ ਆਪ ਦੀ ਸਰਕਾਰ ਹੋਣ ਕਰਕੇ ਪਿੰਡ ਦੇ ਵਿਕਾਸ ਲਈ ਖੁੱਲੇ ਗੱਫੇ ਮਿਲਣ ਦੀ ਆਸ ਨਾਲ ਇਨ੍ਹਾਂ ਵਲੋਂ ਹੁਣ ਤੋਂ ਹੀ ਵੋਟਰਾਂ ਨਾਲ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸੇ ਤਰਾਂ ਕਾਂਗਰਸ ਪਾਰਟੀ ਵਲੋਂ ਪਿੰਡ ਜੈਨਪੁਰ ਤੋਂ ਬੀਬੀ ਪ੍ਰਵੀਨ ਕੁਮਾਰ ਪਤਨੀ ਸਵ: ਪ੍ਰੇਮ ਚੰਦ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ | ਪਿਛਲੇ ਸਮੇਂ ਵਿਚ ਕਾਂਗਰਸ ਦੀ ਸਰਕਾਰ ਸਮੇਂ ਇਸ ਪਿੰਡ ਵਿਚ ਉਦੋਂ ਦੇ ਕਾਂਗਰਸੀ ਵਿਧਾਇਕ ਚੌ: ਦਰਸ਼ਣ ਲਾਲ ਮੰਗੂਪੁਰ ਵਲੋਂ ਪਾਰਟੀ ਦੇ ਵਰਕਰਾਂ ਦਾ ਇਕ ਵੱਡਾ ਗਰੁੱਪ ਖੜ੍ਹਾ ਕੀਤਾ ਗਿਆ ਸੀ ਤੇ ਇਸ ਪਿੰਡ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦੇ ਕੇ ਇਥੇ ਕਾਂਗਰਸ ਪਾਰਟੀ ਨੂੰ ਕਾਫੀ ਮਜ਼ਬੂਤ ਕੀਤਾ ਗਿਆ ਹੈ | ਕੁਲ ਮਿਲਾ ਕੇ ਇਸ ਜੋਨ ਵਿਚ ਫਸਵਾਂ ਮੁਕਾਬਲਾ ਵੇਖਣ ਨੂੰ ਮਿਲੇਗਾ |

ਪਿਛਲੀ ਖ਼ਬਰ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਪ੍ਰਕਾਸ਼ ਉਤਸਵ ਸਮਾਗਮ ਦੀ ਤਿਆਰੀ ਸਬੰਧੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸੇਵਾਦਾਰ... ਅਗਲੀ ਖ਼ਬਰ ਬਸਪਾ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼ਾਨ ਨਾਲ ਜਿੱਤਣਗੇ-ਜ਼ਿਲ੍ਹਾ ਜਨਰਲ ਸਕੱਤਰ ਬਸਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।