18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਸਪਾ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼ਾਨ ਨਾਲ ਜਿੱਤਣਗੇ-ਜ਼ਿਲ੍ਹਾ ਜਨਰਲ ਸਕੱਤਰ ਬਸਰਾ <br/>

ਅਜੀਤ ਡੈਸਕ 08-12-2025
ਬਹਿਰਾਮ, 7 ਦਸੰਬਰ (ਨਛੱਤਰ ਸਿੰਘ ਬਹਿਰਾਮ) - ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼ਾਨ ਨਾਲ ਜਿੱਤਣਗੇ | ਇਹ ਸ਼ਬਦ ਜ਼ਿਲ੍ਹਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਹਰਬਲਾਸ ਬਸਰਾ ਨੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਤੋਂ ਆਸ਼ੀਰਵਾਦ ਲੈਣ ਉਪਰੰਤ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਜੋਨ ਕੁਲਥਮ ਤੋਂ ਬੀਬੀ ਹਰਪ੍ਰੀਤ ਕੌਰ ਜੰਡਿਆਲੀ ਪਤਨੀ ਸਾਬਕਾ ਸੰਮਤੀ ਮੈਂਬਰ ਹਰਜਿੰਦਰ ਜੰਡਿਆਲੀ, ਪ੍ਰਭਜੋਤ ਕੌਰ ਬਲਾਕ ਸੰਮਤੀ ਜੋਨ ਮੇਹਲੀ, ਪਰਮਜੀਤ ਕੌਰ ਬਲਾਕ ਸੰਮਤੀ ਜੋਨ ਬਹਿਰਾਮ, ਰੇਖਾ ਰਾਣੀ ਬਲਾਕ ਸੰਮਤੀ ਜੋਨ ਖੋਥੜਾਂ ਅਤੇ ਚਰਨਜੀਤ ਮੰਢਾਲੀ ਬਲਾਕ ਸੰਮਤੀ ਜੋਨ ਕੁਲਥਮ ਤੋਂ ਸ਼ਾਨ ਨਾਲ ਜਿੱਤਣਗੇ | ਇਸ ਮੌਕੇ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਹਰਜਿੰਦਰ ਜੰਡਿਆਲੀ, ਚਮਨ ਲਾਲ ਜੰਡਿਆਲੀ, ਚਰਨਜੀਤ ਜੰਡਿਆਲੀ, ਲਖਬੀਰ ਮੇਹਲੀ, ਗਣਪਤ ਮੇਹਲੀ, ਕਮਲਜੀਤ ਕੌਰ ਸਾਬਕਾ ਸਰਪੰਚ ਬੁਰਜ ਕੰਧਾਰੀ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾਂ, ਦਲਵੀਰ ਕੌਰ, ਗੁਰਦੇਵ ਕੌਰ, ਰਾਕੇਸ਼ ਰੱਤੂ, ਮਹਿੰਦਰਪਾਲ ਬੈਂਸ, ਰਾਜੇਸ਼ ਕੁਲਥਮ ਅਤੇ ਹੇਮ ਰਾਜ ਜੰਡਿਆਲੀ ਪੰਚ ਹਾਜਰ ਸਨ |

ਪਿਛਲੀ ਖ਼ਬਰ ਬਕਾਪੁਰ ਜ਼ੋਨ 'ਚ ਫਸਵਾਂ ਮੁਕਾਬਲਾ ਹੋਣ ਦੇ ਅਸਾਰ <br/> ਅਗਲੀ ਖ਼ਬਰ ਬਾਬਾ ਬੁੱਧ ਸਿੰਘ ਦੇ 100 ਸਾਲਾ ਜਨਮ ਦਿਨ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਕਰਵਾਇਆ ਸਮਾਗਮ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।