22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕੁਲਦੀਪ ਸਿੰਘ ਦਿਆਲਾ ਨੂੰ ਸਦਮਾ, ਸਾਲੇ ਦਾ ਹੋਇਆ ਦਿਹਾਂਤ <br/>

ਅਜੀਤ ਡੈਸਕ 07-12-2025
ਸੜੋਆ, 6 ਦਸੰਬਰ (ਹਰਮੇਲ ਸਹੂੰਗੜਾ) - ਦੋਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਾਲੇ ਪਿੰਡ ਕੌਲਗੜ੍ਹ ਦੇ ਨਾਇਬ ਸੂਬੇਦਾਰ ਸੁਖਵਿੰਦਰ ਸਿੰਘ ਉਮਰ 42 ਸਾਲ ਪੁੱਤਰ ਸਾਬਕਾ ਫੌਜੀ ਮੋਹਣ ਸਿੰਘ ਜੋ ਕਿ ਇਸ ਵੇਲੇ ਨੌਰਥ ਸਿੱਕਮ ਵਿੱਚ ਭਾਰਤੀ ਫੌਜ ਵਿੱਚ 79 ਮੀਡੀਅਮ ਰੈਜੀਮੈਂਟ ਤੈਨਾਤ ਸਨ | ਕੁਲਦੀਪ ਸਿੰਘ ਦਿਆਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਿਮਾਰ ਰਹਿਣ ਉਪਰੰਤ 24 ਸਾਲ ਦੇਸ਼ ਦੀ ਸੇਵਾ ਕਰਕੇ ਡਿਊਟੀ 'ਤੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਅਤੇ ਉਹਨਾਂ ਕੋਲ ਵੱਖ-ਵੱਖ ਆਗੂਆਂ ਵੱਲੋਂ ਨਾਇਬ ਸੂਬੇਦਾਰ ਸੁਖਵਿੰਦਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਜਿਹਨਾਂ 'ਚ ਸਰਪੰਚ ਜਤਿੰਦਰ ਸਿੰਘ ਦਿਆਲਾ, ਦਰਬਾਰਾ ਸਿੰਘ ਪੰਚ, ਪਰਮਿੰਦਰ ਸਿੰਘ ਪੰਮਾ ਸ਼ੂਗਰ ਮਿੱਲ੍ਹ ਭੋਗਪੁਰ, ਬਿ੍ਗੇਡੀਅਰ ਰਾਜ ਕੁਮਾਰ, ਦੁਆਬਾ ਕਿਸਾਨ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ, ਹਰਦੀਪ ਸਿੰਘ ਕੌਰ ਕਮੇਟੀ ਮੈਂਬਰ, ਸ਼ੇਰੇ ਪੰਜਾਬ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਭੱਠਲ, ਪਰਮਜੀਤ ਸਿੰਘ ਬੱਬਰ, ਆੜਤੀ ਮੱਖਣ ਸਿੰਘ ਮੰਡੇਰ, ਰਣਜੀਤ ਸਿੰਘ ਰਾਣਾ ਹਿਆਲਾ, ਅਰੋੜਾ ਸਿੰਘ ਵਜੀਦਪੁਰ, ਬੂਟਾ ਸਿੰਘ ਅਲੀਪੁਰ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਗੜ੍ਹਸ਼ੰਕਰ ਅਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

ਪਿਛਲੀ ਖ਼ਬਰ ਬਾਬਾ ਸੁੱਚਾ ਸਿੰਘ ਦੀ ਯਾਦ 'ਚ ਸ੍ਰੀ ਅਖੰਡ ਪਾਠ ਦੇ ਭੋਗ 10 ਨੂੰ <br/> ਅਗਲੀ ਖ਼ਬਰ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਵਿਖੇ ਸਾਬਕਾ ਵਾਈਸ ਚਾਂਸਲਰ ਰੰਧਾਵਾ ਨੇ ਕੀਤਾ ਸੰਬੋਧਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।