22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

92 ਸਾਲਾ ਪਰਸਾ ਸਿੰਘ ਨੇ ਲੰਬੀ ਛਾਲ ਤੇ 100 ਮੀਟਰ ਦੌੜ 'ਚ ਦੋ ਸੋਨੇ ਦੇ ਤਗਮੇ ਜਿੱਤੇ <br/>

ਅਜੀਤ ਡੈਸਕ 07-12-2025
ਸਮੁੰਦੜਾ, 5 ਦਸੰਬਰ (ਤੀਰਥ ਸਿੰਘ ਰੱਕੜ) - ਪਿੰਡ ਸਿਕੰਦਰਪੁਰ ਦੇ 92ਸਾਲਾ ਐਥਲੀਟ ਪਰਸਾ ਸਿੰਘ ਨੇ ਚੰਡੀਗੜ• ਵਿਖੇ ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਵਲੋਂ ਵੱਖ-ਵੱਖ ਉਮਰ ਵਰਗ ਦੇ ਕਰਵਾਏ ਗਏ ਅਥਲੈਟਿਕਸ ਮੁਕਾਬਲਿਆ ਵਿੱਚ 90+ ਉਮਰ ਵਰਗ ਦੇ ਮੁਕਾਬਲੇ 'ਚ ਪਹਿਲੀ ਵਾਰ ਭਾਗ ਲੈਂਦਿਆਂ ਲੰਮੀ ਛਾਲ ਅਤੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਸੋਨੇ ਦੇ ਜਿੱਤ ਕੇ ਆਪਣੇ ਪਿੰਡ ਇਲਾਕੇ ਅਤੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਸਪੁੱਤਰ ਐਥਲੀਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੇ ਅਥਲੀਟਾਂ ਵੱਲੋਂ ਭਾਗ ਲਿਆ ਗਿਆ ਸੀ | ਜਿਨਾਂ ਵਿੱਚੋ ਉਹਨਾਂ ਦੇ ਪਿਤਾ ਪਰਸਾ ਸਿੰਘ ਵੱਲੋਂ ਪਹਿਲੇ ਨੰਬਰ 'ਤੇ ਆਉਣਾ ਬੜੇ ਹੀ ਮਾਣ ਵਾਲੀ ਗੱਲ ਹੈ | ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਜਨਮ ਜਨਵਰੀ 1933 ਦਾ ਹੈ ਅਤੇ ਬਚਪਨ ਤੋਂ ਹੀ ਬੜਾ ਸਧਾਰਨ ਜੀਵਨ ਬਤੀਤ ਕਰਦਿਆਂ ਘਰ ਦੀ ਚੰਗੀ ਖੁਰਾਕ ਖਾਣ, ਹੱਥੀਂ ਕਰੜੀ ਮਿਹਨਤ ਕਰਨ ਅਤੇ ਬਿਨਾ ਲੋੜ ਤੋਂ ਦਵਾਈਆਂ ਆਦਿ ਨਾ ਖਾਣ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ ਹੈ | ਇਸ ਮੌਕੇ ਪਿੰਡ ਦੇ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਇਲਾਕੇ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਪਰਸਾ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਵਿਖੇ ਸਾਬਕਾ ਵਾਈਸ ਚਾਂਸਲਰ ਰੰਧਾਵਾ ਨੇ ਕੀਤਾ ਸੰਬੋਧਨ <br/> ਅਗਲੀ ਖ਼ਬਰ ਭਗਤ ਸ਼ਿੰਦਰਪਾਲ ਨੂੰ ਦਿੱਤੀ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।