18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੁਦਰਤੀ ਖੇਤੀ ਬਾਰੇ ਇਕ ਦਿਨ ਦਾ ਸਿਖਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 06-12-2025
ਘੁੰਮਣਾਂ, 5 ਦਸੰਬਰ (ਮਹਿੰਦਰ ਪਾਲ ਸਿੰਘ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ ਅਟਾਰੀ ਜੋਨ-1 ਲੁਧਿਆਣਾ ਦੀ ਅਗਵਾਈ 'ਚ ਡਾ. ਲਛਮਣ ਦਾਸ ਖੇਤੀਬਾੜੀ ਅਫ਼ਸਰ ਬਾਹੜੋਵਾਲ ਦੀ ਦੇਖ ਰੇਖ 'ਚ ਕੁਦਰਤੀ ਖੇਤੀ ਬਾਰੇ ਇੱਕ ਦਿਨ ਦਾ ਸਿਖਲਾਈ ਕਿਸਾਨ ਕੈਂਪ ਲਗਾਇਆ | ਜਿਸ 'ਚ ਡਾ. ਪ੍ਰਦੀਪ ਕੁਮਾਰ ਨੇ ਕੁਦਰਤੀ ਖੇਤੀ ਦੀ ਵੱਧ ਰਹੀ ਮਹੱਤਤਾ ਤੇ ਲਾਭਾਂ ਪ੍ਰਤੀ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀਬਾੜੀ ਵਿੱਚ ਵਾਤਾਵਰਣ ਅਤੇ ਆਰਥਿਕ ਚੁਣੌਤੀਆਂ ਦੇ ਮੱਦੇਨਜ਼ਰ ਕੁਦਰਤੀ ਖੇਤੀ ਵੱਲ ਧਿਆਨ ਦੇਣ 'ਤੇ ਜੋਰ ਦਿੱਤਾ ਜਾਵੇ | ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਨੇ ਵਾਤਾਵਰਣ ਅਨੁਕੂਲ ਕੀਟ ਪ੍ਰਬੰਧਕ ਪ੍ਰਣਾਲੀਆਂ ਅਤੇ ਬੀਜਾਮਿ੍ਤ ਨਿੰਮਾਸਤਰ ਬ੍ਰਹਮਸਤਰ ਅਤੇ ਅਗਨੀ ਅਸਤਰ ਵਰਗੇ ਕੁਦਰਤੀ ਖੇਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਡਾ. ਸੁਰਿੰਦਰ ਸਿੰਘ ਨੇ ਆਏ ਕਿਸਾਨਾਂ ਅਤੇ ਡਾ. ਸਾਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਡਾ. ਲਛਮਣ ਸਿੰਘ, ਬਿਕਰਮਜੀਤ, ਸੁਰਿੰਦਰ ਸਿੰਘ ਸ਼ਾਹ, ਦਲਜੀਤ ਸਿੰਘ ਘੁੰਮਣ, ਸਤਪਾਲ, ਪ੍ਰਭਜੀਤ ਝੱਮਟ, ਸ਼ਰਨਜੀਤ ਕੌਰ, ਰਣਜੀਤ ਸਿੰਘ, ਅਵਤਾਰ ਸਿੰਘ, ਤੀਰਥ ਸਿੰਘ, ਸ਼ਮਸ਼ੇਰ ਸਿੰਘ, ਨਿਰਮਲਜੀਤ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮੈਗਾ ਦਾਖ਼ਲਾ ਕੰਪੇਨ 8 ਨੂੰ ਸ਼ੁਰੂ ਹੋਵੇਗੀ-ਸ਼ਰਮਾ <br/> ਅਗਲੀ ਖ਼ਬਰ ਬਲਿਹਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।