18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਿਹਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ <br/>

ਅਜੀਤ ਡੈਸਕ 06-12-2025
ਘੁੰਮਣਾਂ, 5 ਦਸੰਬਰ (ਮਹਿੰਦਰ ਪਾਲ ਸਿੰਘ) - ਬਲਿਹਾਰ ਸਿੰਘ ਸੈਕਟਰੀ ਪਿੰਡ ਘੁੰਮਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕ ਜੋ ਕੈਨੇਡਾ ਵਿੱਚ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ | ਉਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕਥਾ ਵਾਚਕ ਭਾਈ ਚੈਂਚਲ ਸਿੰਘ ਤੇ ਕੀਰਤਨੀਏ ਜਥੇ ਭਾਈ ਵਿਕਰਮ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਈ | ਇਸ ਮੌਕੇ 'ਤੇ ਜਥੇਦਾਰ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਯੋਗੇਸ਼ ਕੁਮਾਬ ਬਿੱਟੂ, ਗੁਰਮਿੰਦਰ ਸਿੰਘ, ਜਗਤਾਰ ਸਿੰਘ ਪਾਲੀ, ਪਰਮਜੀਤ ਸਿੰਘ, ਦਲਜੀਤ ਸਿੰਘ ਘੁੰਮਣ, ਸਨੀ ਵਾਹਦ, ਜੁਝਾਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਮਾਂਗਟ, ਮੈਡਮ ਇੰਦਰਜੀਤ ਕੌਰ, ਰਮਨਦੀਪ ਸਿੰਘ, ਸੁਰਿੰਦਰ ਪਾਲ ਸੰਧੂ, ਸੰਜੀਵ ਕੁਮਾਰ, ਗੁਰਦਿਆਲ ਸਿੰਘ, ਕਸ਼ਮੀਰ ਸਿੰਘ, ਬਿੰਦਾ ਘੁੰਮਣ ਆਦਿ ਨੇ ਬਲਿਹਾਰ ਸਿੰਘ ਸੈਕਟਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |

ਪਿਛਲੀ ਖ਼ਬਰ ਕੁਦਰਤੀ ਖੇਤੀ ਬਾਰੇ ਇਕ ਦਿਨ ਦਾ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਤਸਵੀਰਾਂ/ਰਾਸ਼ਟਰੀ-ਅੰਤਰਰਾਸ਼ਟਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।