ਬਹਿਰਾਮ, 3 ਦਸੰਬਰ (ਨਛੱਤਰ ਸਿੰਘ ਬਹਿਰਾਮ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਬਹਿਰਾਮ 'ਚ ਕਾਂਗਰਸੀ ਵਰਕਰਾਂ ਨੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਕੋਆਰਡੀਨੇਟਰ ਜਲੰਧਰ ਪੱਛਮੀ ਦੀ ਅਗਵਾਈ ਵਿੱਚ ਕੀਤੀ ਗਈ | ਜ਼ਿਲ੍ਹਾ ਪ੍ਰੀਸ਼ਦ ਜੋਨ ਕੁਲਥਮ ਤੋਂ ਕਾਗਰਸੀ ਉਮੀਦਵਾਰ ਬੀਬੀ ਬਿਮਲਾ ਦੇਵੀ ਸਰਪੰਚ ਪਿੰਡ ਡੀਂਗਰੀਆਂ, ਕਮਲਜੀਤ ਕੌਰ ਬਲਾਕ ਸੰਮਤੀ ਜੋਨ ਖੋਥੜਾਂ, ਜੋਨ ਘੁੰਮਣ ਤੋਂ ਬੀਬੀ ਸੀਮਾ ਰਾਣੀ ਆਦਿ ਦੇ ਪੇਪਰ ਨਾਮਜਦ ਦਾਖਿਲ ਕਰਾਉਣ ਲਈ ਕਾਫਲੇ ਦੇ ਰੂਪ ਵਿੱਚ ਰਵਾਨਗੀ ਤੋਂ ਪਹਿਲਾ ਬਹਿਰਾਮ ਵਿਖੇ ਇੱਕਠ ਕੀਤਾ | ਉਨ੍ਹਾ ਕਿਹਾ ਕਿ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟਾਂ ਸ਼ਾਨ ਨਾਲ ਜਿੱਤਾਂਗੇ | ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ ਕੁਲਥਮ, ਪ੍ਰਧਾਨ ਬਲਾਕ ਸੇਵਾ ਦਲ ਅਮਰਜੀਤ ਕਲਸੀ ਤਲਵੰਡੀ ਜੱਟਾਂ, ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ ਬੰਗਾ, ਗੁਰਦੀਪ ਸਿੰਘ ਖੋਥੜ ਕੋਆਰਡੀਨੇਟਰ ਬਲਾਕ ਕਾਂਗਰਸ, ਸੁਰਿੰਦਰ ਕੁਮਾਰ ਘੁੰਮਣ, ਸੀਨੀਅਰ ਕਾਂਗਰਸ ਆਗੂ ਸੁੱਚਾ ਸਿੰਘ ਰੰਧਾਵਾ, ਜੋਗਿੰਦਰ ਰਾਮ, ਗੁਰਪ੍ਰਤਾਪ ਸਿੰਘ ਖੋਥੜਾ, ਹਰਜੀਤ ਸਿੰਘ, ਪ੍ਰੇਮ ਕੁਮਾਰ ਮੇਹਲੀ, ਅਮਨਦੀਪ ਅਮਨਾ ਮੇਹਲੀ, ਬਲਜਿੰਦਰ ਖੋਥੜਾ, ਅਮਰੀਕ ਸਿੰਘ ਖੋਥੜਾ, ਰਾਜ ਕੁਮਾਰ ਰਾਜੂ ਢੰਢੂਹਾ, ਹੁਸਨ ਸਿੰਘ ਘੁੰਮਣ, ਧਰਮਾ ਬੈਂਸ, ਮਨੋਜ ਕੁਮਾਰ ਫੌਜੀ, ਬਿੱਟੂ ਬੰਗਾ, ਅਮਰੀਕ ਸਿੰਘ ਔਜਲਾ, ਸਾਹਿਬ ਸਿੰਘ ਮਾਂਗਟ, ਮਲਕੀਤ ਮਾਂਗਟ, ਅਵਤਾਰ ਸਿੰਘ ਮਾਨ ਬਹਿਰਾਮ, ਨੰਬਰਦਾਰ ਬਲਜਿੰਦਰ ਸਿੰਘ ਖੋਥੜਾ, ਸੇਵਾ ਸਿੰਘ ਸਾਬਕਾ ਸਰਪੰਚ ਚੱਕਰਾਮੂ, ਬਲਵਿੰਦਰ ਸਿੰਘ ਚਾਹਲ ਤਲਵੰਡੀ ਜੱਟਾਂ ਆਦਿ ਹਾਜ਼ਰ ਸਨ |
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਬਹਿਰਾਮ 'ਚ ਕਾਂਗਰਸੀ ਵਰਕਰਾਂ ਨੇ ਕੀਤੀ ਮੀਟਿੰਗ <br/>
ਅਜੀਤ ਡੈਸਕ
04-12-2025