ਮੁਕੰਦਪੁਰ, 3 ਦਸੰਬਰ (ਅਮਰੀਕ ਸਿੰਘ ਢੀਂਡਸਾ)-ਪ੍ਰਵਾਸੀ ਭਾਰਤੀ ਬਲਵੀਰ ਸਿੰਘ ਯੂ.ਐਸ.ਏ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਰਹਾਲ ਕਾਜ਼ੀਆ ਦੇ ਸਾਰੇ ਵਿਦਿਆਰਥੀਆਂ ਨੂੰ ਬਲੇਜ਼ਰ ਦਿੱਤੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਕ. ਸੁੁੁਰਜੀਤ ਸੈਂਪਲੇ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਦੀਆਂ ਦੇ ਮੌਸਮ ਦੌਰਾਨ ਬੱਚਿਆਂ ਨੂੰ ਵਰਦੀਆਂ ਵੰਡਦਾ ਆ ਰਿਹਾ ਹੈ | ਇਸ ਵਾਰ ਸਕੂਲ ਦੇ ਸਾਰੇ ਬੱਚਿਆਂ ਨੂੰ ਠੰਡ ਤੋਂ ਬਚਾਅ ਅਤੇ ਸਮਾਰਟ ਦਿਖ ਵਜੋਂ ਬਲੇਜਰ ਦਿੱਤੇ ਗਏ | ਇਸ ਮੌਕੇ ਰਜਿੰਦਰ ਕੁਮਾਰ ਮਜਾਰੀ ਸਕੂਲ ਮੁਖੀ ਨੇ ਬਲਵੀਰ ਸਿੰਘ ਯੂ.ਐਸ.ਏ ਅਤੇ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਅੱਗੇ ਤੋਂ ਵੀ ਇਹ ਪਰਿਵਾਰ ਸਕੂਲ ਲਈ ਇਸੇ ਤਰ੍ਹਾਂ ਸੇਵਾ ਕਰਦਾ ਰਹੇਗਾ | ਇਸ ਮੌਕੇ ਸਕੂਲ ਮੁਖੀ ਰਜਿੰਦਰ ਕੁਮਾਰ ਮਜਾਰੀ, ਲੈਕ. ਸੁਰਜੀਤ ਸੈਂਪਲੇ, ਸੁਰਿੰਦਰ ਕੁਮਾਰ ਚੱਢਾ, ਡਾ. ਸ਼ਾਦੀ ਲਾਲ, ਲੈਕ. ਪਰਮਜੀਤ ਸਿੰਘ, ਨਰੇਸ਼ ਕੁਮਾਰ, ਲਖਵੀਰ ਸਿੰਘ, ਨੇਕੀ ਮਹੇ, ਰਾਜਕੁਮਾਰ, ਅਮਨਦੀਪ ਬਾਂਸਲ, ਸੁਰਜੀਤ ਪਹਿਲਵਾਨ, ਏ.ਐਸ.ਆਈ ਪਿ੍ਥੀ ਪਾਲ ਭਾਟੀਆ, ਭਾਵਨਾ ਭਾਟੀਆ, ਪ੍ਰਭਜੋਤ ਕੌਰ, ਗੀਤਾ ਰਾਣੀ, ਊਸ਼ਾ ਰਾਣੀ, ਕੁਲਵਿੰਦਰ ਕੌਰ ਹਾਜ਼ਰ ਸਨ |