ਨਵਾਂਸ਼ਹਿਰ, 2 ਦਸੰਬਰ (ਦੀਦਾਰ ਸਿੰਘ ਸ਼ੇਤਰਾ) - ਭਾਈ ਤਿਲਕੂ ਜੀ ਸਿੱਖ ਵੈਲਫੇਅਰ ਸੋਸਾਇਟੀ ਗੜ੍ਹਸ਼ੰਕਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਪੰਜਾਬੀ ਰੰਗ ਮੰਚ ਪਟਿਆਲਾ ਵੱਲੋਂ ਹਰਵਿੰਦਰ ਪਾਲ ਸਿੰਘ ਸੇਠੀ ਪਟਿਆਲਾ ਦਾ ਪ੍ਰਸਿੱਧ ਨਾਟਕ 'ਧਰਮ ਹੇਤ ਸਾਕਾ ਜਿਨ ਕੀਆ' ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੀ ਖੁੱਲ੍ਹੀ ਗਰਾਊਾਡ ਵਿਖੇ ਖੇਡਿਆ ਜਾਵੇਗਾ | ਨਾਟਕ ਸਬੰਧੀ ਵਿਸਥਾਰਤ ਜਾਣਕਾਰੀ ਦਿੰਦੇ ਹੋਇਆਂ ਸੋਸਾਇਟੀ ਦੇ ਪ੍ਰਬੰਧਕ ਅਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਦੱਸਿਆ ਕਿ ਪੰਜਾਬੀ ਰੰਗ ਮੰਚ ਪਟਿਆਲਾ ਵੱਲੋਂ ਹਰਵਿੰਦਰ ਪਾਲ ਸਿੰਘ ਸੇਠੀ ਦੁਆਰਾ ਲਿਖਿਆ ਇਹ ਨਾਟਕ 7 ਦਸੰਬਰ ਦਿਨ ਐਤਵਾਰ ਨੂੰ ਰਾਤ 7 ਵਜੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੀ ਗਰਾਊਾਡ 'ਚ ਪੇਸ਼ ਕੀਤਾ ਜਾਵੇਗਾ | ਗਿਆਨੀ ਚੰਗਿਆੜਾ ਨੇ ਦੱਸਿਆ ਕਿ ਨਾਟਕ ਦੀ ਇਹ ਪੇਸ਼ਕਾਰੀ ਇਤਿਹਾਸਕ ਹੋਵੇਗੀ |