15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬੈਗਲੈੱਸ ਡੇਅ ਦੌਰਾਨ ਨਵੋਦਿਆ ਵਿਦਿਆਲਿਆ ਦੇ ਬੱਚਿਆਂ ਨੇ ਗਰੀਨ ਵੈਲੀ ਪੋਜੇਵਾਲ ਦਾ ਕੀਤਾ ਦੌਰਾ <br/>

ਅਜੀਤ ਡੈਸਕ 22-11-2025
ਪੋਜੇਵਾਲ ਸਰਾਂ, 21 ਨਵੰਬਰ (ਨਵਾਂਗਰਾਈਾ) - ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਨਵੀਂ ਸਿੱਖਿਆ ਪਾਲਸੀ 2020 ਤਹਿਤ ਮਹੀਨੇ ਵਿੱਚ ਇਕ ਦਿਨ 'ਬੈਗਲੈੱਸ ਦਿਨ' ਵਜੋਂ ਮਨਾਇਆ ਜਾਂਦਾ ਹੈ | ਇਸੇ ਲੜੀ ਤਹਿਤ ਪੀ.ਐਮ.ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦਾ ਬੈਗ ਲੈੱਸ ਦਿਨ ਪਿ੍ੰਸੀਪਲ ਰਵਿੰਦਰ ਕੁਮਾਰ ਧੰਨਖੜ ਦੀ ਅਗਵਾਈ ਵਿੱਚ ਮਨਾਇਆ ਗਿਆ ਅਤੇ ਇਸ ਦਿਨ 'ਬੂਟਿਆਂ ਦੀ ਪਹਿਚਾਣ ਅਤੇ ਦਰਖਤਾਂ ਦੇ ਥੱਲੇ ਬੈਠਣ' ਵਿਸ਼ੇ 'ਤੇ ਗਤੀਵਿਧੀਆਂ ਕੀਤੀਆਂ ਗਈ | ਇਸ ਮੌਕੇ ਬੱਚਿਆਂ ਨੂੰ ਗਰੀਨ ਵੈਲੀ ਪੋਜੇਵਾਲ ਦੀ ਵਿਜਿਟ ਵੀ ਕਰਵਾਈ ਗਈ ਅਤੇ ਉੱਥੇ ਬੱਚਿਆਂ ਨਾਲ ਵੱਖ-ਵੱਖ ਕਿਸਮ ਦੇ ਬੂਟਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਬੱਚਿਆਂ ਨੂੰ ਵੱਖ-ਵੱਖ ਬੂਟਿਆਂ ਦੇ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਦਰੱਖਤਾਂ ਥੱਲੇ ਬੈਠ ਕੇ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਆਪਣੇ ਅਨੁਭਵ ਸਾਂਝੇ ਕਰਨ ਲਈ ਕਿਹਾ ਅਤੇ ਬੱਚਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ | ਇਸ ਮੌਕੇ ਰਵਿੰਦਰ ਕੁਮਾਰ ਪਿ੍ੰਸੀਪਲ ਨੇ ਦੱਸਿਆ ਕਿ ਬਿਨਾ ਬੈਗ ਤੋਂ ਬੱਚੇ ਸਕੂਲ ਜਾ ਕੇ ਰਿਲੈਕਸ ਮਹਿਸੂਸ ਕਰਦੇ ਹਨ | ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਕੀਤੀਆਂ | ਇਸ ਮੌਕ ਸਮੀਮ ਅੰਸਾਰੀ ਵਾਈਸ ਪਿ੍ੰਸੀਪਲ, ਸਵਤੰਤਰ ਕੁਮਾਰ ਸੁਪਰਡੈਂਟ, ਮੈਡਮ ਅਨਾਮਿਕਾ ਸਰਮਾ ਟੀ.ਜੀ.ਟੀ, ਸੀ.ਸੀ.ਏ ਇੰਚਾਰਜ ਸੰਜੀਵ ਠਾਕੁਰ, ਸੀਮਾ ਠਾਕੁਰ,ਸੁਦੇਸ ਰਾਣੀ ਆਦਿ ਸਮੇਤ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ |

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬੰਗਾ 26 ਦੇ ਚੰਡੀਗੜ੍ਹ ਮੁਜ਼ਾਹਰੇ 'ਚ ਕਰੇਗੀ ਭਰਵੀਂ ਸ਼ਮੂਲੀਅਤ <br/> ਅਗਲੀ ਖ਼ਬਰ ਮਹਿਲਾ ਉੱਦਮਤਾ ਦਿਵਸ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ - ਪੁਸ਼ਪਾ ਦੇਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।