15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਹਿਰਾਮ ਵਿਖੇ ਹੋ ਰਹੇ ਸੰਤ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ, ਸਮਾਗਮ ਅੱਜ <br/>

ਅਜੀਤ ਡੈਸਕ 22-11-2025
ਬਹਿਰਾਮ, 21 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸ੍ਰੀ ਗੁਰੂ ਰਵਿਦਾਸ ਮਿਸ਼ਨ ਵੈੱਲਫੇਅਰ ਟਰੱਸਟ ਬਹਿਰਾਮ ਵਲੋਂ ਦਾਣਾ ਮੰਡੀ ਬਹਿਰਾਮ ਵਿਖੇ 19ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ 22 ਨਵੰਬਰ ਦਿਨ ਸ਼ਨੀਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਨਿਰੰਜਨ ਦਾਸ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਬੱਲਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਉਪਰੰਤ ਕੀਰਤਨ ਦਰਬਾਰ ਵਿੱਚ ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਜੋੜਨਗੇ | ਸੰਤ ਸੰਮੇਲਨ ਵਿੱਚ ਸੰਤ ਪ੍ਰੀਤਮ ਦਾਸ ਡੇਰਾ ਸੰਗਤਪੁਰ, ਸੰਤ ਕਿ੍ਸ਼ਨ ਨਾਥ ਡੇਰਾ ਚਹੇੜੂ, ਸੰਤ ਪ੍ਰੇਮ ਦਾਸ ਡੇਰਾ ਮਹੰਤ ਗੁਰਬਚਨ ਦਾਸ ਨਗਰ, ਸੰਤ ਲੇਖ ਰਾਜ ਨੂਰਪੁਰ , ਸੰਤ ਹਰਵਿੰਦਰ ਦਾਸ ਡੇਰਾ ਈਸਪੁਰ, ਸੰਤ ਸੁਖਵਿੰਦਰ ਦਾਸ ਡੇਰਾ ਢੱਡੇ, ਸਾਈਾ ਬਾਬਾ ਪੱਪਲ ਸ਼ਾਹ ਭਰੋਮਜਾਰਾ ਆਦਿ ਸੰਤ ਮਹਾਂ ਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਨਾਲ ਜੋੜਣਗੇ | ਉਨ੍ਹਾ ਹੋਰ ਦੱਸਿਆ ਕਿ ਉਕਤ ਸੰਮੇਲਨ ਵਿੱਚ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਨਵਾਂ ਸ਼ਹਿਰ ਅਤੇ ਅਖਿਲ ਭਾਰਤੀਯ ਰਵਿਦਾਸੀਆ ਧਰਮ ਸੰਗਠਨ ਪੰਜਾਬ ਦਾ ਵਿਸ਼ੇਸ਼ ਯੋਗਦਾਨ ਰਹੇਗਾ | ਇਸ ਮੌਕੇ ਕੇਵਲ ਕਿ੍ਸ਼ਨ ਬਹਿਰਾਮ, ਰਾਮ ਸਿੰਘ ਢਾਹਾਂ, ਮਲਕੀਤ ਮੰਢਾਲੀ, ਗਿਆਨ ਚੰਦ ਚੁੰਬਰ, ਰੇਸ਼ਮ ਮੱਲ੍ਹਾ ਸੋਢੀਆਂ, ਪਿ੍ਥੀ ਰਾਮ ਕੁਲਥਮ, ਯਸ਼ਪਾਲ ਮਜਾਰੀ, ਰੋਸ਼ਨ ਲਾਲ, ਧਰਮਪਾਲ ਹੀਉਂ, ਜਸਵੀਰ ਸਿੰਘ, ਅਮਰਜੀਤ ਕੁਮਾਰ, ਬਲਕਾਰ ਰਾਮ ਆਦਿ ਹਾਜਰ ਸਨ |

ਪਿਛਲੀ ਖ਼ਬਰ ਮਹਿਲਾ ਉੱਦਮਤਾ ਦਿਵਸ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ - ਪੁਸ਼ਪਾ ਦੇਵੀ ਅਗਲੀ ਖ਼ਬਰ ਗੁਰਸੇਵਾ ਸਕੂਲ ਪਨਾਮ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।