15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 2 ਸੌ ਰੁਪਏ ਬੋਨਸ ਨਾ ਦੇ ਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ - ਨਿਰਮਲ ਸਿੰਘ ਸੰਧੂ <br/>

ਅਜੀਤ ਡੈਸਕ 22-11-2025
ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ) - ਅਗਾਂਹ ਵਧੂ ਕਿਸਾਨ ਤੇ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਬੌਣੇ ਤੇ ਹਲਦੀ ਰੋਗ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਘੱਟ ਨਿਕਲੇ ਝਾੜ ਦਾ ਪੰਜਾਬ ਸਰਕਾਰ ਨੇ ਪੀੜਤ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੋ ਸੌ ਰੁਪਏ ਬੋਨਸ ਨਾ ਦੇ ਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ | ਜਿਸ ਕਾਰਨ ਕਿਸਾਨਾਂ- ਮਜ਼ਦੂਰਾਂ ਅੰਦਰ ਸਰਕਾਰ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਕਿਉਂਕਿ ਹਰ ਕਿਸਾਨ ਦੀ ਇਹ ਸੋਚਣੀ ਹੁੰਦੀ ਹੈ ਕਿ ਜੇਕਰ ਕੁਦਰਤ ਦੀ ਕਰੋਪੀ ਅਤੇ ਵੱਖ-ਵੱਖ ਬਿਮਾਰੀਆਂ ਨਾਲ ਜੇਕਰ ਕਿਸਾਨਾਂ ਦੀਆਂ ਫ਼ਸਲਾਂ ਦਾ ਝਾੜ ਘੱਟ ਨਿਕਲਦਾ ਹੈ ਤਾਂ ਉਹ ਸੋਚਦੇ ਹਨ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਰਕਾਰ ਜਰੂਰ ਕਿਸਾਨਾਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰੇਗੀ | ਪਰ ਸਰਕਾਰ ਨੇ ਕਿਸਾਨਾਂ ਦੀ ਇਸ ਸੋਚਣੀ 'ਤੇ ਝੋਨੇ ਦੇ ਘੱਟ ਨਿਕਲੇ ਝਾੜ ਦਾ ਮੱਧਵਰਗੀ ਤੇ ਠੇਕੇ 'ਤੇ ਖੇਤੀ ਕਰਨ ਵਾਲਿਆਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੋ ਸੌ ਰੁਪਏ ਬੋਨਸ ਨਾ ਦੇ ਕੇ ਕਿਸਾਨਾਂ ਦੀਆਂ ਆਸਾਂ ਪਾਣੀ ਵਿੱਚ ਡੋਬ ਦਿੱਤੀਆਂ | ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਬਲਦੇਵ ਸਿੰਘ ਮਕਸੂਦਪੁਰ, ਦਰਬਜੀਤ ਸਿੰਘ ਪੂੰਨੀਆ, ਜਥੇ. ਦਵਿੰਦਰ ਸਿੰਘ ਗੋਗੀ ਸੰਧੂ, ਪ੍ਰੇਮ ਸਿੰਘ ਕਲਸੀ, ਸਤਨਾਮ ਸਿੰਘ, ਮਨਜੀਤ ਸਿੰਘ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਝੋਨੇ ਦੇ ਘੱਟ ਨਿਕਲੇ ਝਾੜ ਦਾ ਪ੍ਰਤੀ ਕੁਇੰਟਲ 2 ਸੌ ਰੁਪਏ ਦੇਣ ਦਾ ਐਲਾਨ ਕਰੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜਿਆਂ 'ਤੇ ਲੀਕ ਮਾਰੇ |

ਪਿਛਲੀ ਖ਼ਬਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਸਮੈਥਿਕ ਇੰਗਲੈਂਡ ਵਿਖੇ ਸ਼ਰਧਾਂਜਲ... ਅਗਲੀ ਖ਼ਬਰ ਸ. ਸ. ਸ. ਸ. ਸਿੰਬਲ ਮਜਾਰਾ ਵਿਖੇ ਵਿਗਿਆਨ ਵਿਸ਼ੇ 'ਤੇ ਮਿਡਲ ਕਲਾਸਾਂ ਦੀ ਪ੍ਰਦਰਸ਼ਨੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।