ਪੋਜੇਵਾਲ ਸਰਾਂ, 19 ਨਵੰਬਰ (ਨਵਾਂਗਰਾਈਾ)-ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 350 ਸਾਲਾਂ ਸਤਾਬਦੀ ਨੂੰ ਮੁੱਖ ਰੱਖਦਿਆ ਸੀ੍ਰ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੁਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਆਨੰਦਗੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ 1 ਸਾਲ 9 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦੇ ਛੇਵੇਂ ਪੜਾਅ ਵਿੱਚ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਕੰਮ ਦੀ ਸੁਰੂਆਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲੇ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆ ਵਲੋ ਅਰਦਾਸ ਕਰਕੇ ਕੀਤੀ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਇਸ ਮਾਰਗ ਦੀ ਚੱਲ ਰਹੀ ਰੂਪ ਰੇਖਾ ਬਾਰੇ ਸੰਤਾਂ ਮਹਾਂਪੁਰਸਾਂ ਅਤੇ ਸੰਗਤ ਨੂੰ ਦੱਸੀ ਅਤੇ ਇਹ ਵੀ ਦੱਸਿਆ ਹੁਣ ਤੱਕ ਲੱਗਭਗ 20-25 ਕਰੋੜ ਰੁਪਏ ਦੀ ਸੇਵਾ ਦਾ ਕੰਮ ਕੀਤਾ ਗਿਆ ਹੈ ਤੇ ਸੜਕ ਦੇ ਕਿਨਾਰਿਆ 'ਤੇ ਵਿਰਾਸਤੀ ਬੂਟੇ ਵੀ ਲਗਾਏ ਜਾ ਰਹੇ ਹਨ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਰਗ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਅਤੇ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੇਵਾ ਦੇ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ | ਇਸ ਮੌਕੇ ਹਰੋ ਦੇ ਪੋਅ ਵਾਲੇ ਪਾਸੇ ਤੋਂ ਲੁੱਕ ਪਾੳਣ ਦੀ ਸੇਵਾ ਸ਼ੁਰੂ ਕੀਤੀ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਟੋਟੇ ਦੀ ਕਾਰਸੇਵਾ ਲੰਬੇ ਸਮੇਂ ਤੱਕ ਚੱਲੇਗੀ ਅਤੇ ਇਹ ਮਾਰਗ ਇੱਕ ਆਪਣੇ ਆਪ ਵਿੱਚ ਮਿਸ਼ਾਲ ਹੋਵੇਗਾ | ਇਸ ਮੌਕੇ ਸੰਤ ਬਾਬਾ ਭਾਗ ਸਿੰਘ ਕਜਲੇ ਵਾਲੇ, ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਦਲਜੀਤ ਸਿੰਘ ਬੈਂਸ, ਸਿਮਰਨਜੀਤ ਸਿੰਘ ਸੇਮਾ, ਸਾਹਿਬ ਸਿੰਘ, ਚਾਨਣ ਸਿੰਘ, ਸਿਮਰਇੰਦਰ ਸਿੰਘ ਆਰ.ਆਰ ਬੀ ਕੰਪਨੀ ਆਦਿ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ |