18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਓਵਰਲੋਡਿਡ ਟਰੈਕਟਰ-ਟਰਾਲੀ ਨਾਲੇ 'ਚ ਜਾ ਫਸੀ <br/>

ਅਜੀਤ ਡੈਸਕ 20-11-2025
ਕਾਠਗੜ੍ਹ, 19 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਡੀ.ਏ.ਵੀ ਸਕੂਲ ਦੇ ਸਾਹਮਣੇ ਇੱਕ ਟਰੈਟਕਰ-ਟਰਾਲੀ ਅਸੰਤੁਲਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚੌਹਾਨ ਪਿੱਲਰ ਫੈਕਟਰੀ ਸੂਰਾਪੁਰ ਤੋਂ ਫੈਕਟਰੀ ਦਾ ਆਪਣਾ ਸਵਰਾਜ ਟਰੈਕਟਰ-ਟਰਾਲੀ ਪਿੱਲਰ ਲੋਡ ਕਰਕੇ ਜਦੋਂ ਕਾਠਗੜ੍ਹ ਮੋੜ ਸਾਇਡ ਜਾ ਰਿਹਾ ਸੀ, ਤਾਂ ਜਦੋਂ ਉਕਤ ਟਰੈਕਟਰ-ਟਰਾਲੀ ਡੀ.ਏ.ਵੀ ਸਕੂਲ ਦੇ ਸਾਹਮਣੇ ਪਹੁੰਚੇ ਤਾਂ ਉਹ ਅਸਤੁਲਿੰਤ ਹੋ ਗਏ | ਜਿਸਨੇ ਪੰਚਾਇਤੀ ਨਾਲੇ ਅਤੇ ਸੜਕ 'ਤੇ ਲੱਗਿਆ ਸਾਈਨ ਬੋਰਡ ਵੀ ਤੋੜ ਕੇ ਨਿਕਾਸੀ ਨਾਲੇ 'ਤੇ ਜਾ ਰੁਕਿਆ | ਇਸ ਬਾਰੇ ਜਦੋਂ ਪਿੰਡ ਦੀ ਸਰਪੰਚ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਂਈ ਕਾਲੇ ਸ਼ਾਹ ਨੂੰ ਪਤਾ ਲੱਗਿਆ ਤਾਂ ਉਹ ਮੌਕੇ 'ਤੇ ਤਰੁੰਤ ਪਹੁੰਚ ਗਏ, ਤਾਂ ਦੇਖਿਆ ਕਿ ਉਕਤ ਟਰੈਕਟਰ-ਟਰਾਲੀ ਨੇ ਸਰਕਾਰੀ ਨਾਲੇ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਨੇ ਇਸ ਹਾਦਸੇ ਬਾਰੇ ਥਾਣਾ ਕਾਠਗੜ੍ਹ ਨੂੰ ਸੂਚਿਤ ਕੀਤਾ, ਜਿਸ ਬਾਆਦ ਥਾਣਾ ਕਾਠਗੜ੍ਹ ਦੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਅਤੇ ਟਰੈਕਟਰ ਨੂੰ ਕਬਜ਼ੇ ਵਿਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਕਾਹਮਾ 'ਚ ਕਰਵਾਇਆ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸੰਤ ਬਾਬਾ ਸੇਵਾ ਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 23 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।