ਔੜ/ਝਿੰਗੜਾਂ, 19 ਨਵੰਬਰ (ਕੁਲਦੀਪ ਸਿੰਘ ਝਿੰਗੜ)-ਸੰਤ ਬਾਬਾ ਸੇਵਾ ਦਾਸ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਡੇਰਾ ਸੰਤ ਬਾਬਾ ਪੂਰਨ ਦਾਸ ਕਾਲੇਵਾਲ ਭਗਤਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 21 ਤੋਂ 23 ਨਵੰਬਰ ਨੂੰ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੀਤਲ ਦਾਸ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਡੇਰੇ ਨਾਲ ਜੁੜੇ ਪਿੰਡ ਝਿੰਗੜਾਂ ਦੇ ਸੇਵਾਦਾਰ ਠੇਕੇਦਾਰ ਪਰਸ ਰਾਮ ਤੇ ਗੁਰਮੇਲ ਰਾਮ ਦੇ ਗ੍ਰਹਿ ਵਿਖੇ ਜਾਣਕਾਰੀ ਦਿੰਦਿਆਂ ਸੰਤ ਬਾਬਾ ਸੀਤਲ ਦਾਸ ਨੇ ਦੱਸਿਆ ਕਿ 21 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ | ਜਿਨ੍ਹਾਂ ਦੇ ਭੋਗ 23 ਨਵੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ | ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਇਸ ਮੌਕੇ ਮਲਕੀਤ ਸਿੰਘ ਰੱਲ੍ਹ, ਅਸ਼ੋਕ ਖੁਤਣ, ਕੁਲਵਿੰਦਰ ਸਿੰਘ ਬਿੰਦੂ, ਉਮਰ ਪ੍ਰਕਾਸ਼, ਮਲਕੀਤ ਸਿੰਘ, ਸੁੱਚਾ ਸਿੰਘ ਝਿੰਗੜ, ਸੁਖਵਿੰਦਰ ਸਿੰਘ ਕਲਸੀ, ਜੋਗਾ ਰਾਮ, ਭਵਨਪ੍ਰੀਤ ਰੱਲ੍ਹ, ਕਸ਼ਮੀਰ ਸਿੰਘ, ਅਮਿ੍ਤਪਾਲ ਸਿੰਘ, ਚਰਨਜੀਤ ਸਿੰਘ, ਲਵਪ੍ਰੀਤ ਸਿੰਘ ਰੱਲ੍ਹ, ਬਿੰਦਰ ਭੰਗਲਾ, ਸਤਨਾਮ ਸਿੰਘ ਥਿੰਦ, ਗਿਆਨ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਨਰੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਖਦੀਪ ਸਾਗਰ, ਅਵਨੀਤ ਸਿੰਘ, ਪ੍ਰਭ ਆਦਿ ਹਾਜ਼ਰ ਸਨ |