28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਖੇਤਾਂ 'ਚ ਪਿਆ ਜਰਨੇਟਰ ਹੋਇਆ ਚੋਰੀ <br/>

ਅਜੀਤ ਡੈਸਕ 08-11-2025
ਉੜਾਪੜ/ਲਸਾੜਾ, 7 ਨਵੰਬਰ (ਲਖਵੀਰ ਸਿੰਘ ਖੁਰਦ) - ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਚੋਰਾਂ ਵਲੋਂ ਕੁੱਝ ਦਿਨ ਪਹਿਲਾਂ ਪੰਦਰਾਵਲ, ਨੰਗਲ ਜੱਟਾਂ ਅਤੇ ਬੁਰਜ ਆਦਿ ਪਿੰਡਾਂ ਵਿਚੋਂ ਬਹੁਤ ਸਾਰੇ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਖਬਰਾਂ ਲੱਗੀਆਂ | ਹੁਣ ਫਿਰ ਚੋਰਾਂ ਵਲੋਂ ਪਿੰਡ ਖੁਰਦਾਂ ਦੇ ਪਰਗਣ ਸਿੰਘ ਪੁੱਤਰ ਗੋਂਦਾ ਸਿੰਘ ਦੀ ਨੰਗਲ ਜੱਟਾਂ ਵਿੱਚ ਲੱਗੀ ਮੋਟਰ ਤੋਂ ਜਰਨੇਟਰ ਚੌਰੀ ਹੋਣ ਦਾ ਪਤਾ ਲੱਗਾ ਹੈ | ਜਾਣਕਾਰੀ ਦਿੰਦਿਆਂ ਪਰਗਣ ਸਿੰਘ ਨੇ ਦੱਸਿਆ ਕਿ ਉਸਦਾ 10 ਹਾਰਸ ਪਾਵਰ ਦਾ 3 ਫੇਸ ਦਾ ਜਰਨੇਟਰ ਮੋਟਰ ਵਾਲੇ ਕਮਰੇ 'ਚ ਪਿਆ ਸੀ | ਸਵੇਰੇ ਜਦੋਂ ਮੇਰੀ ਠੇਕੇ 'ਤੇ ਜਮੀਨ ਦੀ ਵਹਾਈ ਕਰਦਾ ਕਿਸਾਨ ਗੁਰਮੁੱਖ ਸਿੰਘ ਮੋਟਰ ਚਲਾਉਣ ਲਈ ਖੇਤਾਂ ਵਿਚ ਆਇਆ ਤਾਂ ਜਰਨੇਟਰ ਕਮਰੇ ਵਿਚ ਨਹੀ ਸੀ ਅਤੇ ਉਸ ਵਲੋਂ ਮੈਨੂੰ ਇਸ ਬਾਰੇ ਦੱਸਿਆ | ਉਹਨਾਂ ਦੱਸਿਆ ਕਿ ਇਸ ਸਬੰਧੀ ਪੁੁਲਿਸ ਥਾਣਾ ਔੜ ਵਿਖੇ ਵੀ ਰਿਪੋਟਰ ਦਰਜ ਕਰਵਾ ਦਿੱਤੀ ਗਈ ਹੈ | ਉਹਨਾਂ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਇਹੋ ਜਿਹੇ ਗਲਤ ਅਨਸਰਾਂ ਦੀ ਪਛਾਣ ਕਰਕੇ ਇਹਨਾਂ 'ਤੇ ਸ਼ਿਕੰਜਾ ਕੱਸਿਆ ਜਾਵੇ | ਇਸ ਮੌਕੇ ਇਕੱਠੇ ਹੋਏ ਕਿਸਾਨਾਂ ਵਲੋਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇਲਾਕੇ 'ਚ ਲਗਾਤਰਾ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਸਾਡੀ ਰਾਤਾਂ ਦੀ ਨੀਂਦ ਹਰਾਮ ਕੀਤੀ ਪਈ ਹੈ ਅਤੇ ਨਸ਼ੇੜੀ ਕਿਸਮ ਦੇ ਲੋਕ ਰਾਤਾਂ ਨੂੰ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਗੋਬਿੰਦਪੁਰ ਵਿਖੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਸ਼ਤਾਬਦੀ ਸੰਬੰਧੀ ਭਾਰੀ ਗੁਰਮਤਿ ਸਮਾਗਮ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।