20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐਨ. ਐਸ. ਐਸ. ਕੈਂਪ ਦਾ ਮਕਸਦ ਸੇਵਾ-ਪਿ੍ੰਸੀਪਲ ਗਿੱਲ

ਅਜੀਤ ਡੈਸਕ 07-11-2025
ਨਵਾਂਸ਼ਹਿਰ, 6 ਨਵੰਬਰ (ਜਸਵੀਰ ਸਿੰਘ ਨੂਰਪੁਰ) - ਰਾਹੋਂ ਰੋਡ 'ਤੇ ਸਥਿਤ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਐਨ. ਐਸ. ਐਸ ਕੈਂਪ ਦਾ ਪੰਜਵਾਂ ਦਿਨ ਸ਼ਾਨਦਾਰ ਰਿਹਾ | ਪ੍ਰੋਗਰਾਮ ਅਫਸਰ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਐਕਟੀਵਿਟੀ ਤੋਂ ਬਾਅਦ ਟ੍ਰੈਫਿਕ ਇੰਚਾਰਜ ਸੁਭਾਸ਼ ਕੁਮਾਰ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ | ਦੂਸਰੇ ਦਿਨ ਖੇਡ ਮੈਦਾਨ ਨੂੰ ਠੀਕ ਕਰਕੇ ਸਫਾਈ ਕੀਤੀ ਗਈ ਤੀਜੇ ਦਿਨ ਸਕੂਲ ਦੇ ਕੈਂਪਸ ਵਿੱਚ ਇੱਟਾਂ ਨੂੰ ਰੰਗ ਕਰਕੇ ਸਕੂਲ ਦੀ ਮੁਰੰਮਤਾ ਵਿੱਚ ਵਾਧਾ ਕੀਤਾ | ਚੌਥੇ ਦਿਨ ਨਸ਼ਿਆਂ ਦੇ ਖਿਲਾਫ ਰੈਲੀ ਕੱਢੀ ਗਈ | ਪੰਜਵੇਂ ਦਿਨ ਰਾਹੋਂ ਰੋਡ ਦੀ ਸਫਾਈ ਕੀਤੀ ਗਈ | ਇਸ ਤੋਂ ਇਲਾਵਾ ਰੋਜ਼ਾਨਾ ਕਸਰਤ, ਆਪਣੇ ਆਪ ਖਾਣਾ ਤਿਆਰ ਕਰਨਾ, ਸੱਭਿਆਚਾਰਕ ਸਰਗਰਮੀਆਂ ਕੀਤੀਆਂ ਗਈਆਂ | ਇਸ ਮੌਕੇ 'ਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਇੰਦਰਜੀਤ, ਮੈਡਮ ਸਰਬਜੀਤ, ਮੈਡਮ ਅਨੀਤਾ ਸ਼ਰਮਾ, ਜਸਪਾਲ ਸਿੰਘ, ਮਹਿੰਦਰ ਪਾਲ ਅਤੇ ਹੋਰ ਪਤਵੰਦੇ ਹਾਜ਼ਰ ਸਨ |
ਪਿਛਲੀ ਖ਼ਬਰ ਭਰਥਲਾ ਸਕੂਲ ਦੇ ਪ੍ਰੀ-ਪ੍ਰਾਇਮਰੀ ਬਲਾਕ ਪੱਧਰੀ ਸੈਮੀਨਾਰ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਗੁ: ਦੇਹਰਾ ਬਾਬਾ ਗੁਲਾਬ ਸਿੰਘ ਨੌਰਾ ਵਿਖੇ ਪ੍ਰਕਾਸ਼ ਪੁਰਬ 'ਤੇ ਵਿਸ਼ਾਲ ਨਗਰ ਕੀਰਤਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।