ਬਹਿਰਾਮ, 6 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸ੍ਰੀ ਗੁਰੂ ਰਵਿਦਾਸ ਆਸ਼ਰਮ ਸਰਸਈ ਜੂਨਾਗੜ੍ਹ ਗੁਜਰਾਤ ਤੋਂ ਆਏ ਆਸ਼ਰਮ ਦੇ ਪ੍ਰਧਾਨ ਚੰਦੂ ਪਰਮਾਰ ਅਤੇ ਹੋਰ ਸੰਗਤਾਂ ਦਾ 'ਐਸਾ ਚਾਹੁੰ ਰਾਜ ਮੈਂ' ਬਹਿਰਾਮ ਸੰਸਥਾ ਦੇ ਪ੍ਰਧਾਨ ਗੁਰਮੀਤ ਬੱਧਣ, ਮਾਸਟਰ ਹਰਮੇਸ਼ ਲਾਲ ਕੁਲਥਮ, ਰਹਿਬਰ ਸਿੰਘ ਖੈੜ ਅੱਛਰੋਵਾਲ, ਗਿਆਨ ਚੰਦ ਰੱਤੂ, ਭਾਗਮੱਲ, ਬੀਬੀ ਹਰਨਿੰਦਰ ਕੌਰ, ਬੀਬੀ ਮਨਜੀਤ ਕੌਰ, ਸੰਤੋਸ਼ ਕੁਮਾਰੀ ਆਦਿ ਨੇ ਬਹਿਰਾਮ ਪਹੁੰਚਣ 'ਤੇ ਜਿਥੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਉਥੇ ਉਕਤ ਸੰਸਥਾ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ ਉਕਤ ਸੰਗਤ ਡੇਰਾ ਸੰਤ ਸਰਵਣ ਦਾਸ ਬੱਲਾਂ ਅਤੇ ਪੰਜਾਬ ਦੇ ਹੋਰ ਧਾਰਮਿਕ ਅਸਥਾਨਾਂ ਲਈ ਰਵਾਨਾ ਹੋਈ |