ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ) - ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨਵਾਂਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜ ਸੇਵੀ, ਵਪਾਰਕ, ਵਿੱਦਿਅਕ ਅਤੇ ਸੱਭਿਆਚਾਰਕ ਜਥੇਬੰਦੀਆਂ ਅਤੇ ਸੰਸਥਾਵਾਂ ਸਾਂਝੇ ਰੂਪ ਵਿੱਚ ਇਕ ਪਲੇਟਫਾਰਮ 'ਤੇ ਮਨਾਉਣਗੀਆਂ | ਇਹ ਫੈਸਲਾ ਗੁਰੂ ਨਾਨਕ ਮਿਸ਼ਨ ਸੁਸਾਇਟੀ ਨਵਾਂਸ਼ਹਿਰ ਵੱਲੋਂ ਬੁਲਾਈ ਗਈ ਮੀਟਿੰਗ ਦੌਰਾਨ ਲਿਆ ਗਿਆ | ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਜਿਸ ਵਿਚ ਸਮੁੱਚੇ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਅਲੱਗ-ਅਲੱਗ ਗੁਰਦੁਆਰਾ, ਮੰਦਰ ਕਮੇਟੀਆਂ ਤੇ ਸੰਸਥਾਵਾਂ ਨੇ ਭਾਗ ਲਿਆ | ਬਾਈ ਜੀ ਦੀ ਕੁਟੀਆ ਪੰਡੋਰਾ ਮੁਹੱਲਾ ਵਿਖੇ ਕਰਵਾਈ ਗਈ ਇਹ ਮੀਟਿੰਗ ਗੁਰਦੁਆਰਾ ਕਮੇਟੀਆਂ ਤੋਂ ਇਲਾਵਾ ਸਮੁੱਚੀਆਂ ਮੰਦਰ ਕਮੇਟੀਆਂ, ਵਪਾਰ ਮੰਡਲ ਨਾਲ ਸਬੰਧਤ ਅਲੱਗ-ਅਲੱਗ ਵਪਾਰਕ ਸੰਸਥਾਵਾਂ, ਸਨਾਤਨੀ ਜਥੇਬੰਦੀਆਂ ਅਤੇ ਸ਼ਹਿਰ ਦੀਆਂ ਲਗਪਗ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਸ਼ਾਮਲ ਸਨ | ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਮੁਤਾਬਕ ਸ਼ਹਿਰ ਵਿੱਚ 28 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਇਕ ਇਤਿਹਾਸਕ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿੱਚ ਸ਼ਹਿਰ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਇਸ ਨਗਰ ਕੀਰਤਨ ਦੇ ਸਵਾਗਤ ਲਈ ਜਗ੍ਹਾ-ਜਗ੍ਹਾ ਸਵਾਗਤੀ ਗੇਟਾਂ ਦੇ ਨਾਲ-ਨਾਲ ਫੁੱਲਾਂ ਦੀ ਵਰਖਾ ਅਤੇ ਸਵਾਗਤੀ ਮੰਚ ਵੀ ਲਗਾਏ ਜਾਣਗੇ | ਸਮੁੱਚੇ ਨਗਰ ਕੀਰਤਨ ਦੌਰਾਨ ਹਰ ਭਾਈਚਾਰੇ ਵੱਲੋਂ ਆਪੋ ਆਪਣੇ ਵਾਹਨਾਂ 'ਤੇ ਗੁਰੂ ਤੇਗ ਬਹਾਦਰ ਜੀ ਬਾਣੀ ਅਤੇ ਇਤਿਹਾਸਕ ਘਟਨਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ 29 ਅਤੇ 30 ਨਵੰਬਰ ਨੂੰ ਸ਼ਾਮ ਦੇ ਦੀਵਾਨ ਸਜਾਏ ਜਾਣਗੇ | ਮੀਟਿੰਗ ਦੌਰਾਨ ਲਾਏ ਗਏ ਫੈਸਲਿਆਂ ਦੀ ਰੂਪ ਰੇਖਾ ਉਲੀਕਣ ਵਿਚ ਹਰ ਵਰਗ ਅਤੇ ਭਾਈਚਾਰੇ ਨਾਲ ਸਬੰਧਤ ਸੰਸਥਾਵਾਂ ਦੇ ਮੈਂਬਰਾਂ ਵਿੱਚ ਬਹੁਤ ਵੱਡਾ ਉਤਸਾਹ ਦੇਖਣ ਨੂੰ ਮਿਲਿਆ | ਗੁਰੂ ਨਾਨਕ ਮਿਸ਼ਨ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਵਲੋਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ | ਉਪਰੰਤ ਗੁਰਚਰਨ ਅਰੋੜਾ ਵਲੋਂ ਸ਼ਹੀਦੀ ਸਮਾਗਮ ਨੂੰ ਮਨਾਉਣ ਲਈ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਖਰੜਾ ਪੇਸ਼ ਕੀਤਾ ਗਿਆ | ਜਿਸ ਨੂੰ ਹਾਜਰ ਸਮੁੱਚੇ ਮੈਂਬਰਾਂ ਵਲੋਂ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ, ਭਾਈ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ, ਰਾਜ ਕੁਮਾਰ ਡੀ. ਐੱਸ. ਪੀ, ਡਾ: ਪਰਮਜੀਤ ਮਾਨ ਵਾਈਸ ਪ੍ਰਧਾਨ ਆਈ. ਐੱਮ. ਏ, ਜੁਗਲ ਕਿਸ਼ੋਰ ਦੱਤਾ ਪ੍ਰਧਾਨ ਧਾਰਮਿਕ ਉਤਸਵ ਕਮੇਟੀ, ਪੰਡਿਤ ਮਨੀਸ਼ ਵਾਸੂਦੇਵ, ਪ੍ਰਸਿੱਧ ਸਮਾਜ ਸੇਵੀ ਸ: ਹਰਦੇਵ ਸਿੰਘ ਕਾਹਮਾ, ਗੁਰਬਖਸ਼ ਸਿੰਘ ਖਾਲਸਾ ਮੈਂਬਰ ਐੱਸ. ਜੀ. ਪੀ. ਸੀ, ਹੇਮੰਤ ਕੁਮਾਰ ਬੌਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਚਿੰਟੂ ਅਰੋੜਾ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ, ਸਤੀਸ਼ ਕੁਮਾਰ, ਗੁਰਿੰਦਰ ਸਿੰਘ ਤੂਰ ਬਲੱਡ ਬੈਂਕ, ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਾਰੰਗ ਸਿੰਘ, ਮੰਚ ਸੰਚਾਲਕ ਪਰਵਿੰਦਰ ਬੱਤਰਾ ਪ੍ਰਧਾਨ ਵਿਸ਼ਵਾਸ ਸੁਸਾਇਟੀ, ਡਾਕਟਰ ਜੇਡੀ ਵਰਮਾ, ਵਿਪਨ ਤਨੇਜਾ, ਵਿਨੋਦ ਭਾਰਦਵਾਜ, ਮਦਨ ਲਾਲ ਚੇਚੀ, ਮਨੋਜ ਕੰਡਾ, ਰਾਜਨ ਅਰੋੜਾ, ਰਤਨ ਜੈਨ, ਅੰਕੁਸ਼ ਨਿਝਾਵਨ, ਜਸਪਾਲ ਸਿੰਘ ਗਿੱਦਾ, ਗੋਪਾਲ ਮੋਹਨ ਸ਼ਾਰਦਾ, ਪ੍ਰੋਫੈਸਰ ਦਵਿੰਦਰ ਸ਼ਰਮਾ, ਰਮਨ ਮਲਹੋਤਰਾ, ਵਿਵੇਕ ਮਾਰਕੰਡਾ, ਰਵੀ ਗੌਤਮ, ਐਡਵੋਕੇਟ ਵਿਸ਼ਾਲ, ਮਨਮੋਹਨ ਸਿੰਘ ਗੁਲਾਟੀ, ਨਰੇਸ਼ ਸੂਰੀ, ਸੁਖਵਿੰਦਰ ਸਿੰਘ ਤੂਰ, ਬਹਾਦਰ ਚੰਦ ਅਰੋੜਾ, ਹਰਸ਼ ਸ਼ਰਮਾ, ਸੁਖਦੇਵ ਸਿੰਘ ਭੰਗਲ, ਪੂਨਮ ਮਾਣਕ, ਰਾਮਧਨ, ਜਸਪਾਲ ਸਿੰਘ ਜਾਡਲੀ, ਦਲਬਾਰਾ ਸਿੰਘ ਹੀਰ, ਤਰਨਜੀਤ ਸਿੰਘ ਥਾਂਦੀ, ਪਰਮ ਸਿੰਘ ਖਾਲਸਾ, ਬਲਵਿੰਦਰ ਕੁਮਾਰ ਸਾਬਕਾ ਐਮ.ਸੀ, ਮੁਕੰਦ ਹਰੀ ਜੁਲਕਾ, ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਤਰਲੋਕ ਸਿੰਘ ਸੇਠੀ, ਹਰਸੁੱਖਪਾਲ ਸਿੰਘ ਗਰੇਵਾਲ, ਜਗਜੀਤ ਸਿੰਘ, ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਹਕੀਕਤ ਸਿੰਘ, ਬਖਸ਼ੀਸ਼ ਸਿੰਘ ਸੈਣੀ, ਮੁਖਵਿੰਦਰ ਪਾਲ ਸਿੰਘ, ਅਨੂਪ ਨਈਅਰ, ਰਮਨ ਮੁਰਗਈ, ਸੰਨੀ ਹਾਫਿਜ਼ਾਬਾਦੀ, ਵਿਕਾਸ ਅਰੋੜਾ, ਨਿਊ ਰਾਮਸੰਨਜ, ਮਨੋਜ ਜਗਪਾਲ, ਆਦਿਕ ਸ਼ਾਮਲ ਸਨ |
ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਹਿੰਦੂ-ਸਿੱਖ ਭਾਈਚਾਰੇ ਤੇ ਸੰਬੰਧਿਤ ਸੰਸਥਾਵਾਂ ਵਲੋਂ ਸਾਂਝੇ ਰੂਪ 'ਚ ਮਨਾਇਆ ਜਾਵੇਗਾ
ਅਜੀਤ ਡੈਸਕ
07-11-2025