20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਧੀਆਂ ਵੀ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ-ਬਲਬੀਰ ਸਿੰਘ ਯੂ.ਐਸ.ਏ. <br/>

ਅਜੀਤ ਡੈਸਕ 07-11-2025
ਉੁਸਮਾਨਪੁਰ, 6 ਨਵੰਬਰ (ਸੰਦੀਪ ਮਝੂਰ) - ਅੱਜ ਧੀਆਂ ਵੀ ਮੁੰਡਿਆਂ ਨਾਲੋਂ ਕਿਸੇ ਖੇਤਰ ਵਿਚ ਘੱਟ ਨਹੀਂ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਬਲਬੀਰ ਸਿੰਘ ਉਸਮਾਨਪੁਰ ਯੂ. ਐਸ. ਏ (ਸ਼ਿਆਟਲ) ਨੇ ਕਰਦਿਆਂ ਕਿਹਾ ਕਿ ਅੱਜ ਹਰ ਖੇਤਰ ਵਿਚ ਧੀਆਂ ਨੇ ਵੀ ਨਾਮਣਾ ਖੱਟ ਕੇ ਇਹ ਸਾਬਤ ਕੀਤਾ ਹੈ ਕਿ ਕੋਈ ਵੀ ਕੰਮ ਅਸੰਭਵ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਰਤ ਦੀ ਲੜਕੀਆਂ ਦੀ ਕਿ੍ਕਟ ਟੀਮ ਨੇ ਬੀਤੇ ਦਿਨੀਂ ਕਿ੍ਕਟ ਵਿਸ਼ਵ ਕੱਪ ਜਿੱਤ ਕੇ ਇਸਦੀ ਤਾਜ਼ਾ ਮਿਸਾਲ ਦਿੱਤੀ ਹੈ | ਅੱਜ ਵਿਸ਼ਵ ਕੱਪ ਜਿੱਤਣ ਵਾਲੀਆਂ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਪੂਰੇ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ | ਉਨ੍ਹਾਂ ਕਿਹਾ ਕਿ ਹੁਣ ਲੋਕ ਧੀਆਂ ਦੀ ਲੋਹੜੀ ਵੀ ਪਾਉਣ ਲੱਗ ਪਏ ਹਨ ਜੋ ਇਕ ਸ਼ੁੱਭ ਸ਼ਗਨ ਹੈ | ਇਸ ਲਈ ਧੀਆਂ ਨੂੰ ਜ਼ਿੰਦਗੀ 'ਚ ਸਫਲ ਹੋਣ ਲਈ ਸਾਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੁਪਨੇ ਪੂਰੇ ਕਰਕੇ ਸਾਡਾ ਨਾਅ ਰੌਸ਼ਨ ਕਰ ਸਕਣ |

ਪਿਛਲੀ ਖ਼ਬਰ ਰਾਜਾ ਵੜਿੰਗ ਵਲੋਂ ਸਵਰਗੀ ਬੂਟਾ ਸਿੰਘ 'ਤੇ ਟਿੱਪਣੀ ਕਰਨਾ ਮੰਦਭਾਗਾ - ਮਦਨ ਮੀਲੂ ਟੌਂਸਾ <br/> ਅਗਲੀ ਖ਼ਬਰ ਰਾਜਾ ਵੜਿੰਗ ਦੀ ਬੂਟਾ ਸਿੰਘ ਦੇ ਖਿਲਾਫ ਕੀਤੀ ਟਿੱਪਣੀ ਦਾ ਕਾਂਗਰਸ ਹਾਈਕਮਾਂਡ ਸਪੱਸ਼ਟੀਕਰਨ ਦੇਵੇ - ਮੱਟੂ ਫਰਾਲਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।