ਨਵਾਂਸ਼ਹਿਰ, 6 ਨਵੰਬਰ (ਜਸਵੀਰ ਸਿੰਘ ਨੂਰਪੁਰ) - ਪਿਛਲੇ ਦਿਨੀਂ ਕਾਂਗਰਸ ਪਾਰਟੀ ਦਾ ਵੋਟ ਬੈਂਕ ਮੰਨੇ ਜਾਣ ਵਾਲੇ ਵਾਲਮੀਕਿ-ਮਜ਼ਹਬੀ ਸਿੱਖ ਭਾਈਚਾਰੇ ਦੇ ਵੱਕਾਰ ਨੂੰ ਉਸ ਸਮੇਂ ਭਾਰੀ ਸੱਟ ਵੱਜੀ ਜਦੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਫਿਰਕਾਪ੍ਰਸਤ ਸੋਚ ਸ਼ਰੇ੍ਹਆਮ ਪੇਸ਼ ਕਰ ਦਿੱਤੀ | ਸ. ਬੂਟਾ ਸਿੰਘ ਸਾਬਕਾ ਗ੍ਰਹਿ ਮੰਤਰੀ ਦੀ ਸ਼ਾਨ ਦੇ ਖਿਲਾਫ ਬੋਲੀ ਜਾਤੀ ਸੂਚਕ ਭਾਸ਼ਾ ਦਾ ਦਲਿਤ ਸਮਾਜ ਵਿੱਚ ਭਾਰੀ ਰੋਸ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀਯਾ ਵਾਲਮੀਕਿ ਸਭਾ ਪੰਜਾਬ ਦੇ ਪ੍ਰਧਾਨ ਅਤੇ ਦਲਿਤ ਆਗੂ ਜਸਵਿੰਦਰ ਮੱਟੂ ਨੇ ਕਿਹਾ ਕਿ ਰਾਜਾ ਵੜਿੰਗ ਦੀ ਇਸ ਜਾਤੀ ਸੂਚਕ ਘਿਨੌਣੀ ਟਿੱਪਣੀ ਦਾ ਕਾਂਗਰਸ ਹਾਈ ਕਮਾਂਡ ਸਪੱਸ਼ਟੀਕਰਨ ਦੇਵੇ | ਰਾਜਾ ਵੜਿੰਗ ਦੀ ਇਸ ਕਾਲੀ ਕਰਤੂਤ ਨਾਲ ਸਮੁੱਚਾ ਦਲਿਤ ਭਾਈਚਾਰਾ ਆਪਣੇ ਆਪ ਨੂੰ ਬੇ-ਇੱਜ਼ਤ ਸਮਝ ਰਿਹਾ ਹੈ ਅਤੇ ਸੜਕਾਂ ਉੱਤੇ ਉਤਰਨ ਲਈ ਤਿਆਰ ਖੜ੍ਹਾ ਹੈ |
ਰਾਜਾ ਵੜਿੰਗ ਦੀ ਬੂਟਾ ਸਿੰਘ ਦੇ ਖਿਲਾਫ ਕੀਤੀ ਟਿੱਪਣੀ ਦਾ ਕਾਂਗਰਸ ਹਾਈਕਮਾਂਡ ਸਪੱਸ਼ਟੀਕਰਨ ਦੇਵੇ - ਮੱਟੂ ਫਰਾਲਾ <br/>
ਅਜੀਤ ਡੈਸਕ
07-11-2025