ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੀਂਦੋਵਾਲ-ਬੰਗਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਜਿਸ ਦੀ ਆਰੰਭਤਾ ਗੁਰਦੁਆਰਾ ਸਾਹਿਬ ਜੀ ਦੇ ਹਜੂਰੀ ਕੀਰਤਨੀਏ ਭਾਈ ਗੁਰਮੁਖ ਸਿੰਘ, ਭਾਈ ਸਤਨਾਮ, ਭਾਈ ਮਨਪ੍ਰੀਤ ਸਿੰਘ ਦੇ ਜੱਥੇ ਵਲੋਂ ਗੁਰੂ ਸਾਹਿਬ ਦੀ ਬਾਣੀ ਦੇ ਸ਼ਬਦ ਗਾ ਕੇ ਕੀਤੀ ਗਈ | ਕਥਾ ਵਾਚਕ ਭਾਈ ਪਲਵਿੰਦਰ ਸਿੰਘ ਹਜੂਰੀ ਕਥਾ ਵਾਚਕ ਨੇ ਗੁਰੂ ਸਾਹਿਬਾਨ ਜੀ ਦਾ ਜੀਵਨ ਇਤਿਹਾਸਕ ਦਰਸ਼ਨ ਕਰਵਾਇਆ, ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਰਾਗੀ ਭਾਈ ਰੌਣਕ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਮੰਤਰ-ਮੁਗਤ ਕੀਤਾ ਅੰਤ ਵਿੱਚ ਪ੍ਰਸਿੱਧ ਢਾਡੀ ਭਾਈ ਧੰਨਾ ਸਿੰਘ ਨੌਰਾ ਵਾਲਿਆਂ ਨੇ ਗੁਰੂ ਸਾਹਿਬ ਜੀ ਦੀਆਂ ਵਾਰਾਂ ਗਾ ਕੇ ਅਪਾਰ ਸ਼ਰਧਾ ਵਿਅਕਤ ਕੀਤੀ | ਨਤਮਸਤਕ ਹੋਈਆਂ ਸੰਗਤਾਂ ਵਿੱਚ ਜਥੇਦਾਰ ਗੁਰਬਖਸ਼ ਸਿੰਘ ਨਵਾਂਸ਼ਹਿਰ ਮੈਂਬਰ ਸ਼੍ਰੋਮਣੀ ਕਮੇਟੀ, ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਜਥੇਦਾਰ ਕੁਲਵਿੰਦਰ ਸਿੰਘ, ਬਲਬੀਰ ਸਿੰਘ ਐਸ.ਡੀ ਇਨਸ਼ੋਰੈਂਸ ਪੁਆਇੰਟ ਬੰਗਾ, ਗੁਰਪ੍ਰੀਤ ਸਿੰਘ ਪਾਬਲਾ ਐਸ.ਡੀ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ, ਬਲਵੀਰ ਸਿੰਘ ਪਾਬਲਾ, ਆਪ ਆਗੂ ਪਵਨਜੀਤ ਸਿੱਧੂ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਅਮਰੀਕ ਸਿੰਘ ਸੋਨੀ, ਮਨਜੀਤ ਸਿੰਘ ਬੱਬਲ, ਜਸਵੰਤ ਸਿੰਘ ਬੰਗਾ, ਤਜਿੰਦਰ ਸਿੰਘ ਝਿੱਕਾ ਯੂ.ਐਸ.ਏ, ਲਖਬੀਰ ਸਿੰਘ ਸਾਬਕਾ ਸਰਪੰਚ ਜੀਂਦੋਵਾਲ, ਸਤਵੀਰ ਸਿੰਘ, ਭਾਈ ਜੋਗਾ ਸਿੰਘ ਢਾਹਾਂ, ਬੌਬੀ ਰੱਲ ਲਧਾਣਾ ਉੱਚਾ ਹਾਜ਼ਰ ਸਨ |