ਔੜ/ਝਿੰਗੜਾਂ, 5 ਨਵੰਬਰ (ਕੁਲਦੀਪ ਸਿੰਘ ਝਿੰਗੜ)-ਗੜ੍ਹੀ ਅਜੀਤ ਸਿੰਘ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਆਗਮਨ ਪੁਰਬ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਭਾਈ ਕੁਲਵਿੰਦਰ ਸਿੰਘ ਦੇ ਜਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਪ੍ਰਧਾਨ ਭੁਪਿੰਦਰ ਸਿੰਘ ਗਿੱਲ ਤੇ ਰੂਪ ਲਾਲ ਧੀਰ ਨੇ ਸਤਿਗੁਰਾਂ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ | ਪ੍ਰਧਾਨ ਭੁਪਿੰਦਰ ਸਿੰਘ ਗਿੱਲ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਅਵਤਾਰ ਸਿੰਘ ਦਿਓਲ, ਸਾਬਕਾ ਸਰਪੰਚ ਨਿਰਮਲ ਕੌਰ ਧੀਰ, ਹਰਪਾਲ ਕੌਰ ਥਿਆੜਾ, ਨਰਿੰਦਰ ਕੌਰ ਅਣਦੇਹ, ਮੱਖਣ ਸਿੰਘ ਬਾਠ, ਰੂਪ ਲਾਲ ਧੀਰ, ਬਲਕਾਰ ਸਿੰਘ ਅਣਦੇਹ, ਬਲਿਹਾਰ ਸਿੰਘ ਅਣਦੇਹ, ਹੈਂਡ ਗ੍ਰੰਥੀ ਭਾਈ ਜੋਗਾ ਸਿੰਘ ਆਦਿ ਵਲੋਂ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਸ਼ਿ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਲਖਵਿੰਦਰ ਸਿੰਘ ਧੀਰ ਪੰਚ, ਬਲਵੀਰ ਸਿੰਘ ਦਦਰਾਲ, ਅਵਤਾਰ ਸਿੰਘ ਬਾਠ ਯ.ਐਸ.ਏ, ਜਸਵੀਰ ਸਿੰਘ ਮਾਹਲ, ਮੋਹਣ ਸਿੰਘ ਦੋਸਾਂਝ, ਦਰਬਾਰਾ ਸਿੰਘ ਥਿਆੜਾ, ਬਲਕਾਰ ਸਿੰਘ ਅਣਦੇਹ, ਜੋਗਿੰਦਰ ਸਿੰਘ ਬੈਂਸ, ਜਸਵਿੰਦਰ ਸਿੰਘ ਬਾਠ, ਇਕਬਾਲ ਸਿੰਘ ਚਾਹਲ, ਸਤਨਾਮ ਸਿੰਘ ਬਦੇਸ਼ਾ, ਸੋਹਣ ਸਿੰਘ ਪੁਰੇਵਾਲ, ਬੂਟਾ ਸਿੰਘ ਪੁਰੇਵਾਲ, ਮਾ. ਸਤਨਾਮ ਧੀਰ ਗੜ੍ਹੀ, ਕੁਲਦੀਪ ਸਿੰਘ ਗਿੱਲ, ਜਸਵਿੰਦਰ ਸਿੰਘ ਜੇ.ਈ, ਸੁਖਜੀਵਨ ਸਿੰਘ ਬਾਠ, ਰਮਨ ਦੀਪ ਪੁਰੇਵਾਲ, ਸੋਹਣ ਸਿੰਘ ਪੁਰੇਵਾਲ, ਗੋਬਿੰਦ ਸਿੰਘ ਧੀਰ ਪੰਚ, ਗੁਰਨੇਕ ਸਿੰਘ ਚਾਹਲ, ਕੁਲਵਿੰਦਰ ਕੌਰ ਪੁਰੇਵਾਲ ਪੰਚ, ਕਮਲੇਸ਼ ਕੌਰ ਦਦਰਾਲ, ਮਨੋਹਰ ਲਾਲ ਧੀਰ, ਰਣਜੀਤ ਸਿੰਘ ਰਿਆਤ, ਭਾਈ ਜੋਗਾ ਸਿੰਘ ਹੈੱਡ ਗ੍ਰੰਥੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |