ਘੁੰਮਣਾਂ, 5 ਨਵੰਬਰ (ਮਹਿੰਦ ਰਪਾਲ ਸਿੰਘ)-ਪਿੰਡ ਭਰੋਲੀ ਦਾ ਬਲਵੀਰ ਸਿੰਘ ਪੁੱਤਰ ਨਰੰਜਨ ਸਿੰਘ ਜੋ ਬਹਿਰਾਮ ਏ.ਟੀ.ਐਮ ਵਿੱਚੋਂ ਪੈਸੇ ਕਢਵਾਉਣ ਗਿਆ ਸੀ 'ਤੇ ਉਥੇ ਏ. ਟੀ. ਐਮ ਦੇ ਕੋਲ ਖੜੇ ਨੌਜਵਾਨ ਠੱਗ ਨੇ ਕਿਹਾ ਅਜੇ ਮੈਂ ਏ.ਟੀ.ਐਮ ਠੀਕ ਕਰਕੇ ਹਟਿਆ ਹਾਂ ਮੈਂ ਤੁਹਾਡੀ ਮਦਦ ਕਰ ਦਿੰਦਾ ਹਾਂ | ਬਲਵੀਰ ਸਿੰਘ ਨੇ ਦੱਸਿਆ ਕਿ ਬਹਾਨੇ ਨਾਲ ਮੇਰਾ ਏ.ਟੀ.ਐਮ ਕਾਰਡ ਬਦਲ ਲਿਆ | ਮੇਰੇ ਪਿੰਡ ਭਰੋਲੀ ਪਹੁੰਚ 'ਤੇ ਮੈਨੂੰ ਫੋਨ 'ਤੇ ਮੈਸੇਜ ਆ ਗਿਆ 25 ਹਜਾਰ ਰੁਪਏ ਏ.ਟੀ.ਐਮ ਰਾਹੀਂ ਕਢਵਾ ਲਏ | ਉਸ ਤੋਂ ਬਾਅਦ ਦੁਰਗਾ ਜਿਊਲਰ ਬੰਗਾ ਤੋਂ 50 ਹਜ਼ਾਰ ਦੀ ਚਾਂਦੀ ਤੇ ਗਹਿਣੇ ਖਰੀਦ ਲਏ ਇਸ ਤਰਾਂ ਮੇਰੇ ਨਾਲ 75 ਹਜ਼ਾਰ ਰੁਪਏ ਦੀ ਠੱਗੀ ਹੋ ਗਈ | ਦੁਰਗਾ ਜਿਊਲਰ 'ਤੇ ਠੱਗ ਦੀ ਕੈਮਰੇ 'ਚ ਤਸਵੀਰ ਆ ਗਈ |