ਹੰਬੜਾਂ, 5 ਨਵੰਬਰ (ਮੇਜਰ ਹੰਬੜਾਂ)-ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ | ਸਮਾਗਮ ਸਮੇਂ ਗੁਰ ਪੁਰਬ ਦੀ ਖੁਸ਼ੀ 'ਚ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਕੀਰਤਨੀ ਜੱਥੇ ਵਲੋਂ ਸੰਗਤਾਂ ਨੂੰ ਰਸ਼ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਹੰਬੜਾਂ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ, ਪ੍ਰਧਾਨ ਰਣਜੀਤ ਸਿੰਘ ਵਿਰਕ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਸੇਵਾਦਾਰ ਮਨਜੀਤ ਸਿੰਘ, ਜਸਵੀਰ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਬਲਜੀਤ ਸਿੰਘ ਹੰਬੜਾਂ, ਪੰਚ ਖੁਸ਼ਪ੍ਰੀਤ ਸਿੰਘ, ਪਿਆਰਾ ਸਿੰਘ ਧਾਲੀਵਾਲ, ਮਲਕੀਤ ਸਿੰਘ ਮਾਲੜਾ, ਕੁਲਦੀਪ ਸਿੰਘ ਬਾਠ ਸਮੇਤ ਹੋਰ ਪ੍ਰਬੰਧਕਾਂ ਵਲੋਂ ਨੌਜਵਾਨ ਜਿਨ੍ਹਾਂ ਵਿਚ ਭੁਪਿੰਦਰ ਸਿੰਘ ਭਿੰਦਾ, ਅਵਤਾਰ ਸਰਾਂ, ਚੈਂਚਲ ਸਿੰਘ, ਇੰਦੀ ਧਾਲੀਵਾਲ, ਤਾਰੀ ਧਾਲੀਵਾਲ, ਅਮਨਾ ਸਹੋਤਾ, ਸੁੱਖਾ ਧਾਲੀਵਾਲ, ਗਗਨ ਗਿੱਲ, ਗਿੰਦੀ ਧਾਲੀਵਾਲ, ਗੁਰਦੇਸ਼ ਵਿਰਕ, ਅਮਨ ਮੱਲਣ, ਬਲਕਰਨ ਬੋਪਾਰਾਏ, ਜੱਸੂ ਧਾਲੀਵਾਲ ਨੂੰ ਗੁਰੂ ਘਰ ਵਿੱਚ ਸੇਵਾ ਕਰਨ ਅਤੇ ਸਿੱਖੀ ਸਰੂਪ ਨਾਲ ਜੁੜਨ ਲਈ ਸਿਰੋਪਾਓ ਭੇਟ ਕਰਦਿਆਂ ਸਨਮਾਨਿਤ ਕੀਤਾ ਅਤੇ ਗੁਰੂ ਘਰ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਕੇਹਰ ਸਿੰਘ ਰਾਊਵਾਲੇ ,ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਅਵਤਾਰ ਸਿੰਘ ਤਾਰੀ, ਡਾ. ਹਰਜਿੰਦਰਪਾਲ ਸਿੰਘ, ਜਥੇ: ਰਣਜੀਤ ਸਿੰਘ, ਬਲਵਿੰਦਰ ਸਿੰਘ ਭੈਰੋਮੁੰਨਾਂ, ਅਮਨਦੀਪ ਸਿੰਘ ਤੂਰ, ਬੂਟਾ ਸਿੰਘ ਤੂਰ, ਸੁਖਮਿੰਦਰ ਸਿੰਘ ਸੋਖਾ, ਸਾਬਕਾ ਸਰਪੰਚ ਬਚਿੱਤਰ ਸਿੰਘ, ਬਲਵੀਰ ਸਿੰਘ ਖ਼ਾਲਸਾ, ਕਿ੍ਪਾਲ ਸਿੰਘ ਵਿਰਕ, ਸ਼ਿੰਗਾਰਾ ਸਿੰਘ ਤੂਰ, ਭਾਈ ਪਿੰਦਰਪਾਲ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |