14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਦੇ ਬੱਚਿਆਂ ਨੂੰ ਐਨ. ਆਰ. ਆਈ. ਵਲੋਂ ਬਲੇਜ਼ਰ ਭੇਟ <br/>

ਅਜੀਤ ਡੈਸਕ 03-11-2025
ਬਹਿਰਾਮ, 2 ਨਵੰਬਰ (ਨਛੱਤਰ ਸਿੰਘ ਬਹਿਰਾਮ)-ਐਨ. ਆਰ. ਆਈ. ਤਲਵਿੰਦਰ ਸਿੰਘ ਸਪੁੱਤਰ ਇੰਜੀ: ਚਰਨਜੀਤ ਸਿੰਘ ਕੈਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਦੇ ਬੱਚਿਆਂ ਨੂੰ ਬਲੇਜਰ ਭੇਟ ਕੀਤੇ | ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿ./ਸੈ. ਸਿ.) ਅਨੀਤਾ ਸ਼ਰਮਾ ਨੇ ਕਿਹਾ ਕਿ ਉਕਤ ਸਕੂਲ ਦੇ ਮੁੱਖ ਅਧਿਆਪਕ ਵਿਜੇ ਕੁਮਾਰ ਸਟੇਟ ਐਵਾਰਡੀ ਦੀ ਅਗਾਂਹ ਵਧੂ ਸੋਚ ਦੀ ਬਦੌਲਤ ਇਸ ਸਕੂਲ ਤੇ ਬੱਚਿਆਂ ਦੀ ਸਹਾਇਤਾ ਐਨ. ਆਰ. ਆਈਜ਼ ਕਰ ਰਹੇ ਹਨ | ਉਪਰੰਤ ਇੰਜੀ: ਚਰਨਜੀਤ ਸਿੰਘ, ਬੀਬੀ ਮਨਿੰਦਰ ਕੌਰ ਤੇ ਉਨ੍ਹਾਂ ਦੇ ਸਪੁੱਤਰ ਤਲਵਿੰਦਰ ਸਿੰਘ ਦਾ ਇਸ ਭਲਾਈ ਕਾਰਜ ਲਈ ਧੰਨਵਾਦ ਕੀਤਾ | ਇਸ ਉਪਰਾਲੇ ਨਾਲ ਹੁਣ ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਦੇ ਬੱਚੇ ਵੀ ਬਲੇਜ਼ਰ ਪਾ ਕੇ ਸਕੂਲ ਆ ਸਕਣਗੇ | ਉਨ੍ਹਾਂ ਕਿਹਾ ਕਿ ਇਹੋ ਜਿਹੇ ਉੱਚੀ ਸੋਚ ਵਾਲੇ ਜੇ ਹਰ ਪਿੰਡ ਵਿਚ ਹੋਣ ਤਾਂ ਸਾਰੇ ਸਕੂਲ ਹੋਰ ਵਧੀਆ ਬਣ ਸਕਦੇ ਹਨ | ਦਾਨੀ ਸੱਜਣ ਇੰਜੀ: ਚਰਨਜੀਤ ਸਿੰਘ ਨੇ ਜਿਥੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਸਵਿੱਤਰੀਬਾਈ ਫੂਲੇ ਦੇ ਜੀਵਨ 'ਤੇ ਵੀ ਚਾਨਣਾ ਪਾਇਆ | ਇਸ ਮੌਕੇ ਸਰਪੰਚ ਚੌਧਰੀ ਮੋਹਣ ਲਾਲ ਭੁੱਟਾ, ਪੰਚ ਕੁਲਦੀਪ ਬਹਿਰਾਮ, ਬਲਬੀਰ ਰਾਮ ਪੰਚ, ਮਾਸਟਰ ਅਜੈ ਕੁਮਾਰ, ਮੈਡਮ ਵੰਦਨਾ, ਮੈਡਮ ਸੁਖਵਿੰਦਰ ਕੌਰ, ਮਨਿੰਦਰ ਕੌਰ, ਵਿਜੇ ਰਾਣੀ, ਨਿਸ਼ਾ, ਰਿਟਾ. ਇੰਸਪੈਕਟਰ ਮਹਿੰਦਰ ਪਾਲ, ਕਮਲਾ ਦੇਵੀ, ਨਿਰਮਲਾ, ਸੰਦੀਪ ਥਾਪਰ, ਜਗਦੀਸ਼ ਕੌਰ, ਰੀਨਾ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਗਾਇਆ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ <br/> ਅਗਲੀ ਖ਼ਬਰ ਗੁ: ਮਾਤਾ ਸਾਹਿਬ ਕੌਰ ਤੁੰਗਲ ਗੇਟ ਬੰਗਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 5 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।