14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਿੰਬਲ ਮਜਾਰਾ ਸਕੂਲ ਵਿਖੇ ਸਾਇੰਸ ਡਰਾਮਾ ਕਰਵਾਇਆ

ਅਜੀਤ ਡੈਸਕ 03-11-2025
ਮਜਾਰੀ-ਸਾਹਿਬਾ, 2 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲ ਸਿੰਬਲ ਮਜਾਰਾ ਵਿਖੇ ਗੁਰਪ੍ਰੀਤ ਸਿੰਘ ਅਟਵਾਲ ਬਲਾਕ ਨੋਡਲ ਅਫ਼ਸਰ ਬਲਾਚੌਰ ਦੀ ਅਗਵਾਈ ਹੇਠ ਸਾਇੰਸ ਡਰਾਮਾ ਕਰਵਾਇਆ, ਜਿਸ 'ਚ ਬਲਦੀਸ਼ ਲਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ 8 ਸਕੂਲਾਂ ਨੇ ਹਿੱਸਾ ਲਿਆ | ਮੁਕਾਬਲੇ 'ਚ ਉਸਮਾਨਪੁਰ ਸਕੂਲ ਨੇ ਪਹਿਲਾ, ਗੜ੍ਹੀ ਕਾਨੰੂਗੋਆਂ ਸਕੂਲ ਨੇ ਦੂਜਾ ਤੇ ਭੱਦੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਇਨਾਮਾਂ ਦੀ ਵੰਡ ਗੁਰਪ੍ਰੀਤ ਸਿੰਘ ਅਟਵਾਲ ਤੇ ਬਲਦੀਸ਼ ਲਾਲ ਵਲੋਂ ਕੀਤੀ ਗਈ | ਇਸ ਮੌਕੇ ਮਨਜੀਤ ਸਿੰਘ, ਜਸਵੀਰ ਪਾਲ ਸਿੰਘ, ਜਸਕਰਨ ਸਿੰਘ, ਰਾਜ ਕੁਮਾਰ, ਭੁਪਿੰਦਰ ਕੁਮਾਰ, ਕੁਲਵਿੰਦਰ ਕੌਰ, ਚੰਦਰ ਸ਼ੇਖਰ ਔਲੀਆਪੁਰ, ਮੈਡਮ ਸੀਮਾ, ਮੈਡਮ ਹਿਮਕਣ, ਸੰਦੀਪ ਕੌਰ, ਪ੍ਰੀਤੀ ਧੰਮ, ਨੀਲਮ ਕੌਰ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਟੋਆ ਗੋਤ ਜਠੇਰੇ ਮੇਲਾ 16 ਨੂੰ ਅਗਲੀ ਖ਼ਬਰ ਵੇਰਕਾ ਵਲੋਂ ਦੁੱਧ ਉਤਪਾਦਕਾਂ ਨੂੰ ਵੰਡੀਆਂ ਮਠਿਆਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।