08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬੀ ਵੀਰੋ ਆਓ ਸਾਰੇ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਤਿਉਹਾਰ ਮਨਾਈਏ-ਡਾ. ਉਂਕਾਰ ਸਿੰਘ, ਮੈਡਮ ਦਲਜੀਤ ਕੌਰ

ਅਜੀਤ ਡੈਸਕ 20-10-2025
ਕਟਾਰੀਆਂ, 19 ਅਕਤੂਬਰ (ਪ੍ਰੇਮੀ ਸੰਧਵਾਂ)-ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਐਮ. ਡੀ. ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਮੈਡਮ ਦਲਜੀਤ ਕੌਰ ਨੇ ਦੀਵਾਲੀ, ਬੰਦੀਛੋੜ ਅਤੇ ਕਿਰਤ ਦੇ ਦੇਵਤਾ ਵਿਸ਼ਵਕਰਮਾ ਦਿਵਸ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਰੁੱਖਾਂ ਦੀ ਅੰਧਾ ਧੁੰਦ ਹੋ ਰਹੀ ਕਟਾਈ ਕਾਰਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਟਾਕੇ ਚਲਾਉਣ ਦੀ ਬਜਾਏ ਬੂਟੇ ਲਾ ਕੇ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਹੀ ਰੁੱਖਾਂ ਦੀ ਘਾਟ ਕਾਰਨ ਗੰਧਲੇ ਹੋਏ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੇ ਰੁੱਖ ਬਣਨ ਤੱਕ ਪੂਰੀ ਤਰ੍ਹਾਂ ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੀਆਂ ਕਰਨ ਵਾਲੀਆਂ ਗਲਤੀਆਂ ਤੋਂ ਬਾਜ਼ ਨਾ ਆਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਨੂੰ ਰੁੱਖਾਂ ਦੀ ਘਾਟ ਕਾਰਨ ਸਾਹ ਲੈਣਾ ਵੀ ਧਰਤੀ 'ਤੇ ਮੁਸ਼ਕਿਲ ਹੋ ਜਾਵੇਗਾ | ਡਾ. ਉਂਕਾਰ ਸਿੰਘ, ਮੈਡਮ ਦਲਜੀਤ ਕੌਰ, ਡਾ. ਰਵਨੀਤ ਤੇ ਡਾ. ਰਜਿੰਦਰ ਸਿੰਘ ਹੈਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਮਹਿੰਗੇ ਮੁੱਲ ਦੇ ਪਟਾਕੇ ਚਲਾਉਣ ਦੀ ਬਜਾਏ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ |
ਪਿਛਲੀ ਖ਼ਬਰ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾ ਕੇ ਸੁਰੱਖਿਅਤ ਰਹੀਏ-ਡਾ. ਜਸਵਿੰਦਰ ਸਿੰਘ ਸੈਣੀ ਅਗਲੀ ਖ਼ਬਰ ਦੀਵਾਲੀ ਮੌਕੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਮਨਾਈ ਜਾਵੇ-ਬਿਮਲਾ ਸਿੰਘ ਭਾਟੀਆ ਕੈਨੇਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।