08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ਼੍ਰੋਮਣੀ ਕਮੇਟੀ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਟ ਕੀਤੀ ਸਹਾਇਤਾ ਰਾਸ਼ੀ

ਅਜੀਤ ਡੈਸਕ 20-10-2025
ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼ੁਰੂ ਕੀਤੇ ਹੜ੍ਹ ਰਾਹਤ ਫ਼ੰਡ 'ਚ ਸਭ ਧਰਮਾਂ, ਵਰਗਾਂ ਤੇ ਸਿੱਖ ਸੰਗਤਾਂ ਵਲੋਂ ਆਪਣਾ-ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਇਨ੍ਹਾਂ ਮਨੁੱਖਤਾ ਦੀ ਸੇਵਾ ਕਾਰਜਾਂ 'ਚ ਆਪਣੀ ਕਿਰਤ-ਕਮਾਈ 'ਚੋਂ ਪਿੰਡ ਲੰਗੜੋਆ ਵਾਸੀ ਜਥੇਦਾਰ ਤਾਰਾ ਸਿੰਘ ਦੇ ਆਸਟੇ੍ਰਲੀਆ ਰਹਿੰਦੇ ਪੋਤਰੇ ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਪੋਤਰੀ ਕੁਲਜਿੰਦਰ ਕੌਰ ਤੇ ਨੂੰ ਹ ਭੁਪਿੰਦਰ ਕੌਰ ਵਲੋਂ 50 ਹਜ਼ਾਰ ਰੁਪਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਰਾਹੀਂ ਯੋਗਦਾਨ ਪਾਇਆ ਗਿਆ | ਯੋਗਦਾਨ ਲਈ ਜਥੇਦਾਰ ਖ਼ਾਲਸਾ ਨੇ ਜਥੇਦਾਰ ਤਾਰਾ ਸਿੰਘ ਲੰਗੜੋਆ ਦਾ ਸਮੁੱਚੀ ਸ਼੍ਰੋਮਣੀ ਕਮੇਟੀ ਵਲੋਂ ਧੰਨਵਾਦ ਕੀਤਾ | ਇਸ ਮੌਕੇ ਜਥੇਦਾਰ ਤਾਰਾ ਸਿੰਘ, ਹਰਵਿੰਦਰ ਸਿੰਘ ਲੰਗੜੋਆ, ਪ੍ਰਭਜੀਤ ਸਿੰਘ ਮਿੱਠਾ, ਬੀਬੀ ਪਰਮਿੰਦਰ ਕੌਰ ਤੇ ਦਰਸ਼ਨ ਕੌਰ ਆਦਿ ਹਜ਼ਾਰ ਸਨ |
ਪਿਛਲੀ ਖ਼ਬਰ ਸੀਹਮਾਰ ਸਤੀ ਮਾਤਾ ਦੇ ਦਰਬਾਰ 'ਤੇ ਮੇਲਾ 22 ਨੂੰ ਅਗਲੀ ਖ਼ਬਰ ਸ਼ੋਰ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।