26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੰਜਾਬ ਵਾਸੀ ਸੂਬੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਤਪਰ-ਖੰਨਾ

ਅਜੀਤ ਡੈਸਕ 19-10-2025
ਬਲਾਚੌਰ, 18 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਲੋਕਾਂ ਦੀ ਚਿਰਾਂ ਦੀ ਮੰਗ ਨੂੰ ਦੇਖਦਿਆਂ ਪ੍ਰਾਚੀਨ ਸ਼ਿਵ ਮੰਦਰ ਬ੍ਰਾਹਮਣਾਂ ਬੀੜਿ੍ਹਆ ਵਾਲਾ ਪ੍ਰਬੰਧਕ ਕਮੇਟੀ ਵਲੋਂ ਬਲਾਚੌਰ ਦੀ ਭੱਦੀ ਰੋਡ 'ਤੇ ਭੂੰਬਲਾ ਮੈਡੀਕਲ ਸਟੋਰ ਨੇੜੇ ਬਣਾਈ ਕਾਰ ਪਾਰਕਿੰਗ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਲੋਕ ਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ਇਸ ਮੌਕੇ ਸੀਨੀਅਰ ਭਾਜਪਾ ਆਗੂ ਵਰਿੰਦਰ ਸੈਣੀ, ਧਰਮ ਜਾਗਰਣ ਮੰਚ ਦੇ ਪ੍ਰਧਾਨ ਰਾਜੀਵ ਅਨੰਦ, ਸ਼ਿਵ ਮੰਦਰ ਬੀੜਿ੍ਹਆ ਵਾਲਾ ਪ੍ਰਬੰਧਕ ਕਮੇਟੀ ਤੋਂ ਰਾਣਾ ਧਰੁਵ ਸਿੰਘ, ਰਾਣਾ ਬਲਵੀਰ ਸਿੰਘ ਲੱਕੜ ਮੰਡੀ ਬਲਾਚੌਰ ਵਾਲੇ, ਪੰਡਿਤ ਗਿਆਨ ਚੰਦ ਸ਼ਰਮਾ, ਚੌਧਰੀ ਬਿਕਰਮ ਭੂੰਬਲਾ, ਹਰੀਸ਼ ਚੰਦਰ ਖੁਰਾਨਾ, ਅਸ਼ਵਨੀ ਸ਼ਰਮਾ ਤੇ ਹੋਰ ਹਾਜ਼ਰ ਸਨ | ਉਦਘਾਟਨ ਕਰਨ ਉਪਰੰਤ ਅਵਿਨਾਸ਼ ਰਾਏ ਖੰਨਾ ਨੇ ਮੰਦਰ ਕਮੇਟੀ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਪਾਰਕਿੰਗ ਸ਼ੁਰੂ ਹੋਣ ਕਾਰਨ ਜਾਮ ਦੀ ਸਮੱਸਿਆ ਖ਼ਤਮ ਹੋਵੇਗੀ | ਇਸ ਮੌਕੇ ਸੀਨੀਅਰ ਆਗੂ ਵਰਿੰਦਰ ਸੈਣੀ, ਰਾਜੂ ਅਨੰਦ, ਬਿਕਰਮ ਭੂੰਬਲਾ, ਹਰੀਸ਼ ਚੰਦਰ ਖੁਰਾਨਾ ਅਤੇ ਗਿਆਨ ਚੰਦ ਸ਼ਰਮਾ ਨੇ ਆਖਿਆ ਕਿ ਸ਼ਹਿਰ ਵਿਚ ਵਾਹਨ ਪਾਰਕਿੰਗ ਨਾ ਹੋਣ ਕਾਰਨ ਬਾਹਰੋਂ ਖ਼ਰੀਦਦਾਰੀ ਕਰਨ ਲਈ ਬਲਾਚੌਰ ਸ਼ਹਿਰ ਵਿਚ ਆਉਂਦੇ ਲੋਕਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿ ਉਹ ਮੋਟਰ ਕਾਰ ਜਾਂ ਹੋਰ ਵਾਹਨ ਕਿੱਥੇ ਖੜ੍ਹਾ ਕਰਨ | ਕਈ ਵਾਰ ਵਾਹਨਾਂ ਨੂੰ ਲਾਵਾਰਸੀ ਹਾਲਤ ਵਿਚ ਖੜ੍ਹਾ ਕਰਨਾ ਪੈਂਦਾ ਸੀ, ਜਿਸ ਕਾਰਨ ਵਾਹਨ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਸੀ | ਉਨ੍ਹਾਂ ਕਿਹਾ ਕਿ ਵਾਹਨ ਖੜ੍ਹਾ ਕਰਨ ਦੀ ਫ਼ੀਸ ਬਹੁਤ ਥੋੜੀ ਹੈ, ਪਰ ਲੋਕਾਂ ਦੇ ਵਾਹਨ ਸੁਰੱਖਿਅਤ ਰਹਿਣਗੇ | ਉਦਘਾਟਨ ਸਮਾਗਮ ਉਪਰੰਤ ਸੀਨੀਅਰ ਆਗੂ ਵਰਿੰਦਰ ਸੈਣੀ ਦੀ ਫ਼ਰਮ 'ਤੇ ਗੱਲਬਾਤ ਕਰਦਿਆਂ ਐਡਵੋਕੇਟ ਖੰਨਾ ਨੇ ਕਿਹਾ ਕਿ ਬਦਲਾਅ ਦੇ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਬਣਨ ਉਪਰੰਤ ਪੰਜਾਬ ਦੇ ਸਿਰ 'ਤੇ ਬੇਹਿਸਾਬਾ ਭਾਰੀ ਕਰਜ਼ੇ ਦੀ ਪੰਡ ਚੜ੍ਹ ਚੁੱਕੀ ਹੈ, ਉਨ੍ਹਾਂ ਕਿਹਾ ਕਿ ਆਏ ਦਿਨ ਕਤਲ, ਡਕੈਤੀਆਂ ਤੇ ਹੋਰ ਅਪਰਾਧ ਹੋ ਰਹੇ ਹਨ ਅਤੇ ਪੰਜਾਬ ਦੇ ਲੋਕ ਸਹਿਮੇ-ਸਹਿਮੇ ਤੇ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਿਰਫ਼ ਤੇ ਸਿਰਫ਼ ਪੰਜਾਬ ਦਾ ਸਰਬਪੱਖੀ ਵਿਕਾਸ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ ਅਤੇ ਪੰਜਾਬ ਵਾਸੀ ਭਾਜਪਾ ਦੀ ਸਰਕਾਰ ਬਣਾਉਣ ਲਈ ਤਤਪਰ ਹਨ |
ਪਿਛਲੀ ਖ਼ਬਰ ਕੇ. ਸੀ. ਸਕੂਲ ਦੇ 220 ਵਿਦਿਆਰਥੀਆਂ ਨੇ ਰੰਗੋਲੀ ਬਣਾਈ, ਦੀਵੇ ਤੇ ਮੋਮਬੱਤੀਆਂ ਸਜਾਈਆਂ ਅਗਲੀ ਖ਼ਬਰ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਲੜਕੀਆਂ 14 ਸਾਲ 'ਚ 12 ਟੀਮਾਂ ਨਾਕ ਆਊਟ ਦੌਰ 'ਚ ਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।