08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਦੇ ਪਾਣੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਆਵਾਜਾਈ ਠੱਪ, ਬਿਜਲੀ ਦੇ ਖੰਭੇ ਡਿੱਗੇ

ਅਜੀਤ ਡੈਸਕ 02-09-2025
ਘੁੰਮਣਾ, 1 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ | ਝੋਨੇ ਦੀ ਫ਼ਸਲ ਨਿਸਾਰੇ 'ਤੇ ਸੀ ਉਪਰੋ ਪਾਂਸਟਾ ਵਾਲਾ ਚੋਅ ਤੇ ਚੇਤੇ ਵਲੋਂ ਆਏ ਚੋਅ ਦੇ ਪਾਣੀ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ | ਸੜਕਾਂ 'ਤੇ ਪਾਣੀ ਹੋਣ ਕਰਕੇ ਆਵਾਜਾਈ ਠੱਪ ਹੋ ਗਈ ਹੈ | ਰਾਹਗੀਰਾਂ ਨੂੰ ਕਈ ਪਿੰਡਾਂ ਵਿਚੋਂ ਘੁੰਮ ਕੇ ਜਾਣਾ ਪੈਂਦਾ ਹੈ | ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਣ 'ਤੇ ਕਿਸਾਨ ਚਿੰਤਾ 'ਚ ਹਨ | ਪਾਂਸਟੇ ਵਾਲੇ ਚੋਅ ਨੇ ਪਿੰਡ ਮਲਕਪੁਰ ਤੇ ਮੇਹਲੀਆਣਾਂ ਵਿਚਕਾਰ ਪੈਂਦੇ ਵੇਈ ਦੇ ਪੱੁਲ ਨੂੰ ਪਾਣੀ ਲੱਗ ਜਾਣ 'ਤੇ ਬੂਟੀ ਪੁੱਲ ਵਿਚ ਫਸ ਗਈ, ਜਿਸ ਨੂੰ ਮਲਕਪੁਰ ਦੀ ਪੰਚਾਇਤ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਵੇਈ ਦੇ ਪੁੱਲ ਨੂੰ ਸਾਫ ਕੀਤਾ | ਮੌਕੇ 'ਤੇ ਪਿੰਡ ਮੇਹਲੀਆਣਾਂ ਦੇ ਸਰਪੰਚ ਰਾਜ ਕੁਮਾਰ, ਸਾਬਕਾ ਚੇਅਰਮੈਨ ਤੀਰਥ ਸਿੰਘ, ਦਲਬਾਰ ਸਿੰਘ ਮਲਕਪੁਰ ਨੇ ਹੜ੍ਹ ਵਾਲੇ ਖੇਤਾਂ ਦਾ ਦੌਰਾ ਕੀਤਾ | ਬਿਜਲੀ ਦੇ ਖੰਭੇ ਡਿੱਗੇ ਲੋਕਾਂ ਨੂੰ ਵੇਈ ਵੱਲ ਜਾਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਣੀ ਉੱਤਰ ਜਾਣ 'ਤੇ ਸਪੈਸ਼ਲ ਗਿਰਦਾਵਰੀ ਕਰਕੇ ਝੋਨੇ ਦੀ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਦੌਲਤਪੁਰ ਵਿਖੇ ਬੰਬੇਲੀ ਸਾਕੇ ਦੇ ਅਮਰ ਸ਼ਹੀਦਾਂ ਦੀ ਯਾਦ 'ਚ 102ਵਾਂ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਪੱਲੀ-ਝਿੱਕੀ ਵਿਖੇ 15 ਸਤੰਬਰ ਦੀ ਛਿੰਝ ਅਖਾੜੇ ਸੰਬੰਧੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।