07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਆਓ ਸਾਰੇ ਰਲ ਮਿਲ ਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੀਏ-ਕੁਲਵਿੰਦਰ ਸਿੰਘ ਭਾਰਟਾ

ਅਜੀਤ ਡੈਸਕ 02-09-2025
ਨਵਾਂਸ਼ਹਿਰ, 1 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਆਮ ਜਨਜੀਵਨ ਜਿੱਥੇ ਠੱਪ ਹੋ ਕੇ ਰਹਿ ਗਿਆ ਹੈ ਉਥੇ ਪੰਜਾਬ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਕਈ ਪਿੰਡਾਂ ਵਿਚ ਹੜ੍ਹ ਆ ਗਏ ਹਨ ਹਾਲਾਤ ਇਹ ਬਣ ਗਏ ਹਨ ਕਿ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ | ਇਹ ਪ੍ਰਗਟਾਵਾ ਕਰਦੇ ਹੋਏ ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਸਮਾਜ ਸੇਵੀ ਸਰਦਾਰ ਕੁਲਵਿੰਦਰ ਸਿੰਘ ਭਾਰਟਾ ਨੇ ਆਪਣੇ ਸਾਥੀਆਂ ਸਮੇਤ ਦੱਸਿਆ ਕਿ ਇਸ ਆਫਤ ਦੀ ਘੜੀ ਵਿਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ | ਇਸ ਮੌਕੇ ਥਾਣਾ ਸਿਟੀ ਬੰਗਾ ਦੇ ਵਰਿੰਦਰ ਕੁਮਾਰ, ਸੰਤੋਖ ਸਿੰਘ ਤਾਜਪੁਰੀ, ਸਰਬਜੀਤ ਸਾਬੀ, ਰਾਮ ਕੁਮਾਰ ਸਲੋਹ, ਸਾਬਕਾ ਚੇਅਰਮੈਨ ਹਰਬੰਸ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਤਨਾਮ ਜਲਾਲਪੁਰ ਵਲੋਂ ਵਲੰਟੀਅਰ ਸਾਥੀਆਂ ਨਾਲ ਹੈਡੋਂ ਬੇਟ, ਡੁਗਰੀ ਬੇਟ ਦਰਿਆ ਦੇ ਬੰਨ੍ਹਾਂ ਦਾ ਦੌਰਾ ਅਗਲੀ ਖ਼ਬਰ ਨੈਸ਼ਨਲ ਹਾਈਵੇ ਕਾਠਗੜ੍ਹ ਮੋੜ ਸਾਈਫਨ 'ਚ ਭਰਿਆ ਰੇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।