07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨੈਸ਼ਨਲ ਹਾਈਵੇ ਕਾਠਗੜ੍ਹ ਮੋੜ ਸਾਈਫਨ 'ਚ ਭਰਿਆ ਰੇਤਾ

ਕਾਠਗੜ੍ਹ ਮੋੜ ਸਾਈਫਨ ਦੀ ਤਸਵੀਰ ਤੇ ਐਸ. ਡੀ. ਐਮ. ਮੈਡਮ ਕਿ੍ਤਿਕਾ ਗੋਇਲ ਅਤੇ ਪਿੰਡ ਵਾਸੀ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 02-09-2025
ਕਾਠਗੜ੍ਹ, 1 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਕਾਠਗੜ੍ਹ ਮੋੜ ਦੇ ਨਜ਼ਦੀਕ ਸਾਈਫਨ ਜੋ ਕਿ ਰੇਤੇ ਨਾਲ ਕਾਫੀ ਹੱਦ ਤੱਕ ਭਰ ਚੁੱਕਾ ਹੈ ਪਰ ਦੇਰ ਰਾਤ ਤੋਂ ਸ਼ਿਵਾਲਕ ਦੀਆਂ ਪਹਾੜੀਆਂ 'ਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਚੋਅ 'ਚ ਅਚਾਨਕ ਪਾਣੀ ਪੱਧਰ ਵੱਧ ਗਿਆ ਤਾਂ ਇਹ ਸਾਈਫਨ ਬਿਲਕੁਲ ਰੇਤੇ ਨਾਲ ਭਰ ਜਾਵੇਗਾ | ਜਿਸ ਨਾਲ ਲੱਗਦੇ ਅਗਲੇ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਕਰ ਸਕਦਾ ਹੈ | ਵਰਨਣਯੋਗ ਇਹ ਹੈ ਇਸ ਤੋਂ ਪਹਿਲਾਂ 1988 ਤੇ 2023 ਵਿਚ ਵੀ ਕਿਸ਼ਨਪੁਰ ਚੋਅ ਵਿਚ ਭਾਰੀ ਬਰਸਾਤੀ ਪਾਣੀ ਆਉਣ ਨਾਲ ਇਹ ਸਾਇਫਨ ਰੇਤੇ ਨਾਲ ਭਰ ਗਿਆ ਸੀ, ਜਿਸ ਨਾਲ ਸਾਇਫਨ ਦੇ ਦੋਨੋ ਪਾਸੇ ਵੱਡੇ ਪਾੜ ਪੈ ਗਏ ਸਨ ਤੇ ਇਹ ਪਾੜ ਪੈਣ ਨਾਲ ਚੋਅ ਦਾ ਪਾਣੀ ਬਿਸਤ ਦੁਆਬ ਨਹਿਰ ਵਿਚ ਪੈ ਗਿਆ ਸੀ, ਜਿਸ ਨਾਲ ਨਹਿਰ ਵੀ ਰੇਤੇ ਨਾਲ ਭਰ ਗਈ ਸੀ, ਜਿਸ ਨਾਲ ਵੀ ਬਹੁਤ ਨੁਕਸਾਨ ਹੋਇਆ ਸੀ | ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਡਰੇਨ ਵਿਭਾਗ ਨੇ ਇਸ ਦੀ ਸਮੇਂ ਰਹਿੰਦੀਆਂ ਸਫਾਈ ਕਰਵਾਈ ਹੁੰਦੀ ਤਾਂ ਇਹ ਵੱਡਾ ਨੁਕਸਾਨ ਹੋਣੋ ਬਚ ਜਾਣਾ ਸੀ ਪਰ ਜੇ ਹੁਣ ਵੀ ਡਰੇਨ ਵਿਭਾਗ ਨੇ ਇਸ ਦੀ ਤੁਰੰਤ ਸਫਾਈ ਨਾ ਕਰਵਾਈ ਤਾਂ ਇਹ ਵੱਡਾ ਨੁਕਸਾਨ ਕਰ ਸਕਦਾ ਹੈ | ਇਸ ਸੰਬੰਧੀ ਐਸ. ਡੀ. ਐਮ. ਮੈਡਮ ਕਿ੍ਤਿਕਾ ਗੋਇਲ ਤੁਰੰਤ ਆਪਣੀ ਟੀਮ ਨਾਲ ਕਾਠਗੜ੍ਹ ਮੋੜ ਦੇ ਸਾਇਫਨ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਨੇ ਕਿਹਾ ਕਿ ਇਸ ਸਾਇਫਨ ਦੀ ਸਫਾਈ ਜਲਦ ਕਰਵਾ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਚਾਹਲ ਜੱਟਾਂ, ਹਰਦੇਵ ਸਿੰਘ ਚਾਹਲ, ਨੰਬਰਦਾਰ ਪਰਵਿੰਦਰ ਸਿੰਘ ਫੌਜੀ ਸਮੇਤ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਆਓ ਸਾਰੇ ਰਲ ਮਿਲ ਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੀਏ-ਕੁਲਵਿੰਦਰ ਸਿੰਘ ਭਾਰਟਾ ਅਗਲੀ ਖ਼ਬਰ ਮਿਸ਼ਨ ਹਸਪਤਾਲ ਬੰਗਾ ਵਿਖੇ ਸੁਮਨ ਯਾਦਗਾਰੀ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।