29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਹਰਿਗੋਬਿੰਦ ਨਗਰ ਵਲੋਂ ਕਰਵਾਇਆ 6ਵਾਂ ਫੁੱਟਬਾਲ ਟੂਰਨਾਮੈਂਟ <br/>

ਅਜੀਤ ਡੈਸਕ 22-07-2025
ਨਵਾਂਸ਼ਹਿਰ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਹਰਗੋਬਿੰਦ ਨਗਰ ਵਲੋਂ ਨਿਊ ਹਰਗੋਬਿੰਦ ਨਗਰ ਵਿਖੇ ਛੇਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ 38 ਟੀਮਾਂ ਨੇ ਭਾਗ ਲਿਆ | ਇਹ ਟੂਰਨਾਮੈਂਟ ਹਰਿਗੋਬਿੰਦ ਨਗਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਬਰਜਿੰਦਰ ਸਿੰਘ ਬੱਲੂ ਸ਼ੈਂਕੀ ਵੱਲੋਂ ਕਰਾਇਆ ਗਿਆ | ਟੂਰਨਾਮੈਂਟ ਦੇ ਫਾਈਨਲ ਮੈਚ ਦੀ ਇਨਾਮ ਵੰਡ ਅਰਮਾਨ ਕੈਨੇਡਾ, ਸਾਹਿਲ ਕੈਨੇਡਾ ਦੇ ਪਰਿਵਾਰ ਲੋਂ ਕੀਤੀ ਗਈ | ਉਦਘਾਟਨ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਪ੍ਰਬੰਧਕ ਕਮੇਟੀ ਨੂੰ ਗਰਾਉਂਡ ਦੇ ਸੁੰਦਰੀਕਰਨ ਦੇ ਲਈ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ, ਯੂਥ ਪ੍ਰਧਾਨ ਲੱਕੀ ਲੱਦੜ, ਲੋਟਸ ਓਵਰਸੀਅਰ ਤੋਂ ਹਰਿੰਦਰ ਬਜਾੜ, ਗੁਰੂ ਰਵਿਦਾਸ ਸੈਨਾ ਦੇ ਪ੍ਰਧਾਨ ਦਿਲਵਰ ਸਿੰਘ, ਰਕੇਸ਼ ਕੁਮਾਰ ਦਿੱਲੀ ਵਾਲੇ ਵੀ ਹਾਜ਼ਰ ਸਨ | ਸੈਮੀ ਫਾਈਨਲ ਮੈਚ ਮੌਕੇ ਖਿਡਾਰੀਆਂ ਨਾਲ ਜਾਣ-ਪਹਿਚਾਣ ਸਮਾਜ ਸੇਵਕ ਦਿਨੇਸ਼ ਸੂਰੀ, ਨਰੇਸ਼ ਸੂਰੀ ਤੇ ਵਿਜੇ ਕੁਮਾਰ ਨੇ ਕੀਤੀ | ਉਹਨਾਂ ਦੇ ਨਾਲ ਪ੍ਰਬੰਧਕ ਕਮੇਟੀ ਨੇ ਦੋਵਾਂ ਟੀਮਾਂ ਨਾਲ ਜਾਣ-ਪਛਾਣ ਕਰਕੇ ਮੈਚ ਸ਼ੁਰੂ ਕਰਵਾਇਆ | ਪ੍ਰਬੰਧਕ ਕਮੇਟੀ ਵੱਲੋਂ ਪੀ.ਬੀ 32 ਦੀ ਸਾਰੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਟੂਰਨਾਮੈਂਟ ਵਿੱਚ ਅਰਮਾਨ ਕੈਨੇਡਾ, ਸਾਹਿਲ ਕੈਨੇਡਾ, ਰੋਹਿਤ ਚੌਧਰੀ, ਕਿਸ਼ਨ ਮਾਨ ਅਮਰੀਕਾ, ਪੰਮਾ ਦੁਬਈ, ਬੱਲੂ ਨਵਾਂਸ਼ਹਿਰ, ਮਨਪ੍ਰੀਤ ਨਵਾਂਸ਼ਹਿਰ, ਸ਼ੈਕੀ ਨਵਾਂਸ਼ਹਿਰ, ਹਰਮਨ ਭੱਟੀ, ਕਮਲ ਭੱਟੀ, ਮਨਦੀਪ ਪਿ੍ੰਸ, ਰਾਣਾ ਦਿਸ਼ੂ ਚੌਧਰੀ, ਸਾਬੀ ਨੀਨਾ, ਐਡਵੋਕੇਟ ਅਨਿਲ ਕਟਾਰੀਆ, ਹਰਿੰਦਰ ਬਜਾੜ, ਵਰਿੰਦਰ ਬਜਾੜ, ਰਾਜ ਟਰੈਵਲ, ਡੇਲੀ ਮੋਰਨਿੰਗ ਕਲੱਬ ਨਵਾਂਸ਼ਹਿਰ, ਲੱਕੀ ਤੇ ਜੱਸੀ ਸਾਲੋਂ, ਰਾਜਾ ਯੂ.ਐਸ.ਏ, ਅਮਨ ਕੈਨੇਡਾ, ਨਰੇਸ਼ ਸੂਰੀ, ਅਜਮੇਰ ਸਿੰਘ ਲਾਡੀ, ਪ੍ਰਦੀਪ ਕੁਮਾਰ ਕਾਨੰੂਗੋ, ਨੈਨਸੀ ਯੂ.ਕੇ ਦਾਨੀ ਸੱਜਣਾਂ ਵਲੋਂ ਇਸ ਟੂਰਨਾਮੈਂਟ ਦੇ ਵਿੱਚ ਸੇਵਾਵਾਂ ਭੇਟ ਕੀਤੀਆਂ ਗਈਆਂ |

ਪਿਛਲੀ ਖ਼ਬਰ 100 ਫੀਸਦੀ ਟੀਕਾਕਰਨ ਕਵਰੇਜ ਲਈ ਹੈੱਡਕਾਊਾਟ ਸਰਵੇ ਬਹੁਤ ਮਹੱਤਵਪੂਰਨ : ਸਿਵਲ ਸਰਜਨ <br/> ਅਗਲੀ ਖ਼ਬਰ ਸਾਰੇ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਦੇ ਆਭਾ ਅਕਾਊਾਟ ਬਣਵਾਏ ਜਾਣ -ਡਾ. ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।