ਬੰਗਾ, 21 ਜੁਲਾਈ (ਸੁਰਿੰਦਰ ਕਰਮ ਲਧਾਣਾ) - ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮਿਲਣੀ ਸ਼ਹੀਦ ਭਗਤ ਸਿੰਘ ਯਾਦਗਾਰੀ ਮਿਊਜ਼ਿਅਮ ਖਟਕੜ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਪਿ੍ੰ. ਗੁਰਜੰਟ ਸਿੰਘ ਦੀ ਪ੍ਰਧਾਨਗੀ ਵਿਚ ਕੀਤੀ ਗਈ | ਇਸ ਮੀਟਿੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਜ਼ਿਲ੍ਹਾ ਇਕਾਈ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਨੌਜਵਾਨ ਕਵੀ ਤਲਵਿੰਦਰ ਸ਼ੇਰਗਿੱਲ ਨੂੰ ਉਨ੍ਹਾਂ ਦੀਆਂ ਸੰਘ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਨਰਲ ਸਕੱਤਰ ਅਤੇ ਪ੍ਰੋ. ਡਾ. ਬਲਵੀਰ ਕੌਰ ਰੀਹਲ ਨੂੰ ਸਕੱਤਰ ਵਜੋਂ ਸੇਵਾਵਾਂ ਦੇਣ ਲਈ ਪ੍ਰਧਾਨ ਵਲੋਂ ਮਤਾ ਪੇਸ਼ ਕੀਤਾ ਗਿਆ | ਜਿਸ ਨੂੰ ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ | ਚੁਣੇ ਗਏ ਦੋਵਾਂ ਅਹੁਦੇਦਾਰਾਂ ਨੇ ਇਕਾਈ ਲਈ ਬਿਹਤਰ ਕੰਮ ਕਰਨ ਦਾ ਅਹਿਦ ਲਿਆ | ਇਸ ਮੌਕੇ ਇਕਾਈ ਵਲੋਂ ਕਹਾਣੀ ਵਿਧਾ ਨੂੰ ਮੁੱਖ ਰੱਖ ਕੇ ਇਕ ਵਿਸ਼ੇਸ਼ ਸਾਹਿਤਕ ਸੈਮੀਨਾਰ ਕਰਨ 'ਤੇ ਸਹਿਮਤੀ ਬਣੀ | ਇਹ ਸਮਾਗਮ 10 ਅਗਸਤ ਨੂੰ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਕਰਵਾਇਆ ਜਾਵੇਗਾ | ਜਿਸ ਵਿਚ ਪੰਜਾਬੀ ਦੇ ਬਿਹਤਰੀਨ ਕਹਾਣੀਕਾਰ ਅਤੇ ਆਲੋਚਕ ਕਹਾਣੀ ਵਿਧਾ ਬਾਰੇ ਉਸਾਰੂ ਚਰਚਾ ਕਰਨਗੇ | ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਦੀਆਂ ਰਚਨਾਵਾਂ 'ਤੇ ਚਰਚਾ ਵੀ ਕੀਤੀ ਗਈ | ਮੀਟਿੰਗ ਦੌਰਾਨ ਦੀਪ ਕਲੇਰ, ਐਡ. ਪਰਮਜੀਤ ਚਾਹਲ, ਜਸਵੰਤ ਖਟਕੜ, ਬੂਟਾ ਸਿੰਘ ਮਹਿਮੂਦਪੁਰ, ਧਰਮਿੰਦਰ ਮਸਾਣੀ, ਸ਼ਿੰਗਾਰਾ ਲੰਗੇਰੀ, ਖੁਸ਼ੀ ਰਾਮ ਗੁਣਾਚੌਰ, ਦੇਵ ਰਾਜ, ਪ੍ਰੋ. ਕੁਲਵਿੰਦਰ ਸਿੰਘ, ਨਿਤਿਨ ਮੁਕੰਦਪੁਰ, ਲਖਵੀਰ ਬੀਸਲਾ, ਮਨਦੀਪ